Skip to content

ਹਰਾਮ ਲੈਣ-ਦੇਣ ਅਤੇ ਵਪਾਰ ਦੀਆਂ ਕੁੱਝ ਕਿਸਮਾਂ ਕਿਹੜੀਆਂ ਹਨ?

الباب / الفصل
قسم المنوعات

السؤال

س5: ما بعض أنواع المعاملات والبيوع المحرمة؟

ਪ੍ਰ5: ਹਰਾਮ ਲੈਣ-ਦੇਣ ਅਤੇ ਵਪਾਰ ਦੀਆਂ ਕੁੱਝ ਕਿਸਮਾਂ ਕਿਹੜੀਆਂ ਹਨ?

الجواب

ج:١. الغش، ومنه: إخفاء عيب السلعة.

  • فعن أبي هريرة رَضِيَ اللَّهُ عَنْهُ، أنَّ رسول الله ﷺ مرَّ على صبرة- أي: كومة- طعام، فأدخل يده فيها، فنالت أصابعه بللًا. فقال: «ما هذا يا صاحب الطَّعام؟» قال: أصابته السَّماء يا رسول الله. قال:

«أفلا جعلته فوق الطَّعام كي يراه النَّاس؟ من غشَّ فليس منِّي»

رواه مسلم.

  1. الربا: ومنه أن آخذ ألفًا من إنسان دينًا على أن أردها إليه ألفين.
  • والزيادة هي الربا المحرم.

قال تَعَالَى:

﴿وَأَحَلَّ ٱللَّهُ ٱلۡبَيۡعَ وَحَرَّمَ ٱلرِّبَوٰاْۚ﴾

[البقرة: ٢٧٥].

  1. الغرر والجهالة: كأن أبيعك الحليب في ضرع الشاة، أو السمكة في الماء ولم أصطدها بعد.
  • ففي الحديث:

«نهى رسول الله صلى الله عليه وسلم عن بيع الغرر»

ਉੱਤਰ- 1. ਧੋਖਾ ਦੇਣਾ; ਜਿਵੇਂ ਸਮਾਨ ਵਿੱਚ ਕੋਈ ਘਾਟ ਜਾਂ ਨੁਕਸ ਨੂੰ ਲੁਕਾਉਣਾ।

ਅਬੁ-ਹਰੈਰਾ (ਰ.) ਤੋਂ ਰਿਵਾਇਤ ਹੈ ਕਿ ਇੱਕ ਵਾਰੀ ਰਸੂਲੁੱਲਾਹ ﷺ ਅਨਾਜ ਦੇ ਇੱਕ ਢੇਰ ਕੋਲੋਂ ਲੰਘੇ, ਆਪ ﷺ ਨੇ ਉਸ ਵਿੱਚ ਆਪਣਾ ਹੱਥ ਪਾ ਕੇ ਦੇਖਿਆ, ਤਾਂ ਆਪ ਦੀਆਂ ਉਂਗਲਾਂ ਗਿੱਲੀਆਂ ਹੋ ਗਈਆਂ। ਇਸ 'ਤੇ ਆਪ ﷺ ਨੇ ਫਰਮਾਇਆ: "ਹੇ ਅਨਾਜ ਦੇ ਮਾਲਕ, ਇਹ ਕੀ ਹੈ?" ਉਸ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਸ ਨੂੰ ਮੀਂਹ ਦਾ ਪਾਣੀ ਲਗ ਗਿਆ ਹੈ। ਤਾਂ ਆਪ ﷺ ਨੇ ਫਰਮਾਇਆ:

"ਤੂੰ ਇਸਨੂੰ ਉੱਤੇ ਕਿਉਂ ਨਹੀਂ ਰੱਖਿਆ ਤਾਂ ਜੋ ਲੋਕ ਇਸਨੂੰ ਦੇਖ ਲੈਣ? ਜੋ ਕੋਈ ਵੀ ਧੋਖਾ ਦਿੰਦਾ ਹੈ, ਉਸਦਾ ਮੇਰੇ ਨਾਲ ਕੋਈ ਸੰਬੰਧ ਨਹੀਂ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।

  1. ਰਿਬਾ (ਸੂਦ/ਵਿਆਜ): ਜਿਵੇਂ ਕਿ ਮੈਂ ਕਿਸੇ ਤੋਂ ਇੱਕ ਹਜ਼ਾਰ ਰੁਪਈਆ ਕਰਜ਼ਾ ਲਵਾ ਇਸ ਸ਼ਰਤ ਉੱਤੇ ਕਿ ਉਸਨੂੰ ਦੋ ਹਜ਼ਾਰ ਰੁਪਏ ਕਰਕੇ ਵਾਪਸ ਕਰਾਂਗਾ।

ਇਸ ਵਿੱਚ ਜੋ ਵੀ ਵਾਧੂ ਪੈਸੇ ਲਿਆ ਗਿਆ ਹੈ ਉਹ ਰਿਬਾ ਹੈ ਜੋ ਕਿ ਹਰਾਮ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੈ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)।"

[ਸੂਰਤ ਅਲ-ਬਕਰਹ: 50]

  1. ਗਰਰ (ਸ਼ੱਕ) ਅਤੇ ਜਹਾਲਤ (ਅਗਿਆਨਤਾ): ਜਿਵੇਂ ਕਿ ਕਿਹਾ ਜਾਵੇ ਕਿ ਮੈਂ ਤੁਹਾਨੂੰ ਬੱਕਰੀ ਦੇ ਥਣ ਵਿੱਚ ਪਿਆ ਦੁੱਧ ਵੇਚਦਾ ਹਾਂ ਜਾਂ ਇਸ ਤਲਾਅ ਵਿੱਚੋਂ ਮੱਛੀ ਨੂੰ ਵੇਚਦਾ ਹਾਂ। ਜਦੋਂ ਕਿ ਦੁੱਧ ਅਜੇ ਤੱਕ ਨਹੀਂ ਕੱਢਿਆ ਗਿਆ ਹੈ ਅਤੇ ਨਾ ਹੀ ਮੱਛੀ ਫੜੀ ਗਈ ਹੈ।
  • ਹਦੀਸ ਵਿੱਚ ਆਉਂਦਾ ਹੈ:

"ਅੱਲਾਹ ਦੇ ਰਸੂਲ ﷺ ਨੇ ਅਜਿਹੇ ਅਸਪਸ਼ਟ ਵਪਾਰ ਤੋਂ ਮਨਾਹ ਕੀਤਾ ਹੈ ਜਿਸ ਵਿੱਚ ਗ਼ਰਰ (ਧੋਖਾ ਖਾਣ ਦਾ ਸ਼ੱਕ) ਹੋਵੇ।