ਨਬੀ ﷺ ਦੇ ਪਰਿਵਾਰ ਵਾਲਿਆਂ ਦਾ ਸਾਡੇ ਉੱਤੇ ਕੀ ਹੱਕ ਹੈ?
- الموضوعات
- حقوق النبي وأصحابهأهل البيت
- التصنيف الشرعي
- العقيدةأهل البيت وفضلهم
- الباب / الفصل
- قسم العقيدة
السؤال
س27: ما هو حق آل بيت النبي صلى الله عليه وسلم علينا؟
ਪ੍ਰ27: ਨਬੀ ﷺ ਦੇ ਪਰਿਵਾਰ ਵਾਲਿਆਂ ਦਾ ਸਾਡੇ ਉੱਤੇ ਕੀ ਹੱਕ ਹੈ?
الجواب
ج:نحبهم ونتولاهم ونبغض من يبغضهم ولا نغلو فيهم، وهم أزواجه، وذريته، وبنو هاشم، وبنو المطلب من المؤمنين.
قال تعالى:
﴿إِنَّمَا يُرِيدُ ٱللَّهُ لِيُذۡهِبَ عَنكُمُ ٱلرِّجۡسَ أَهۡلَ ٱلۡبَيۡتِ وَيُطَهِّرَكُمۡ تَطۡهِيرٗا﴾
[الأحزاب: ٣٣].
وفي الحديث عن النبي صلى الله عليه وسلم قال:
«أذكركم الله في أهل بيتي، أذكركم الله في أهل بيتي، أذكركم الله في أهل بيتي»
رواه مسلم.
ਉੱਤਰ- ਅਸੀਂ ਉਨ੍ਹਾਂ ਨਾਲ ਮੁਹੱਬਤ ਕਰਦੇ ਹਾਂ, ਉਨ੍ਹਾਂ ਦਾ ਆਦਰ ਕਰਦੇ ਹਾਂ, ਉਨ੍ਹਾਂ ਨਾਲ ਜੋ ਨਫ਼ਰਤ ਕਰੇ, ਉਸ ਨਾਲ ਨਫ਼ਰਤ ਕਰਦੇ ਹਾਂ, ਉਨ੍ਹਾਂ ਦੀ ਪ੍ਰਸ਼ੰਸਾ ਕਰਨ ਵਿੱਚ ਹਦੋਂ ਬਾਹਰ ਨਹੀਂ ਜਾਂਦੇ। ਅਤੇ ਨਬੀ ﷺ ਦੇ ਪਰਿਵਾਰ (ਅਹਿਲੇ-ਬੈਤ) ਵਿੱਚ ਆਪ ਦੀਆਂ ਪਤਨੀਆਂ, ਆਪ ਦੀ ਔਲਾਦ ਅਤੇ ਬਨੁ-ਹਾਸ਼ਿਮ ਤੇ ਬਨੁ-ਮੁੱਤਾਲਿਬ ਖਾਨਦਾਨ ਦੇ ਮੋਮਿਨ ਲੋਕ ਹਨ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"(ਹੇ ਅਹਿਲ-ਏ-ਬੈਤ!) ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਉਹ ਤੁਹਾਥੋਂ (ਨਬੀ ਦੇ ਘਰ ਵਾਲਿਆਂ ਤੋਂ) ਹਰ ਪ੍ਰਕਾਰ ਦੀ ਬੁਰਾਈ ਦੂਰ ਕਰ ਦੇਵੇ ਅਤੇ ਤੁਹਾਨੂੰ ਚੰਗੀ ਤਰ੍ਹਾਂ ਪਵਿੱਤਰ ਕਰ ਦੇਵੇ।"
(ਸੂਰਤ ਅਲ-ਅਹਜ਼ਾਬ: 21)
ਜਦੋਂ ਕਿ ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਨੇ ਫਰਮਾਇਆ ਹੈ:
"ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ। ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ। ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।