Skip to content

ਮੁਸਲਮਾਨ ਹਕੂਮਤ (ਸ਼ਾਸਕ) ਪ੍ਰਤੀ ਸਾਡਾ ਫਰਜ਼ ਕੀ ਹੈ?

الباب / الفصل
قسم العقيدة

السؤال

س28: ما واجبنا تجاه ولاة أمر المسلمين؟

ਪ੍ਰ28: ਮੁਸਲਮਾਨ ਹਕੂਮਤ (ਸ਼ਾਸਕ) ਪ੍ਰਤੀ ਸਾਡਾ ਫਰਜ਼ ਕੀ ਹੈ?

الجواب

ج:واجبنا: احترامهم والسمع والطاعة لهم في غير معصية، والدعاء والنصح لهم سرًّا، وعدم الخروج عليهم، إلا أن نرى كفرًا بواحًا.

قال تعالى:

﴿يَٰٓأَيُّهَا ٱلَّذِينَ ءَامَنُوٓاْ أَطِيعُواْ ٱللَّهَ وَأَطِيعُواْ ٱلرَّسُولَ وَأُوْلِي ٱلۡأَمۡرِ مِنكُمۡۖ فَإِن تَنَٰزَعۡتُمۡ فِي شَيۡءٖ فَرُدُّوهُ إِلَى ٱللَّهِ وَٱلرَّسُولِ إِن كُنتُمۡ تُؤۡمِنُونَ بِٱللَّهِ وَٱلۡيَوۡمِ ٱلۡأٓخِرِۚ ذَٰلِكَ خَيۡرٞ وَأَحۡسَنُ تَأۡوِيلًا﴾

[النساء: ٥٩].

ਉੱਤਰ- ਮੁਸਲਮਾਨ ਸ਼ਾਸਕਾਂ ਪ੍ਰਤੀ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦਾ ਆਦਰ ਕਰੀਏ, ਗੁਨਾਹਾਂ ਦੇ ਕੰਮਾਂ ਨੂੰ ਛੱਡ ਕੇ ਬਾਕੀ ਕੰਮਾਂ ਵਿੱਚ ਉਨ੍ਹਾਂ ਦੇ ਆਦੇਸ਼ਾਂ ਨੂੰ ਸੁਣਨਾ ਅਤੇ ਮੰਨਣਾ, ਉਨ੍ਹਾਂ ਲਈ ਦੁਆ ਕਰਨਾ, ਉਨ੍ਹਾਂ ਨੂੰ ਗੁਪਤ ਤੌਰ 'ਤੇ ਸਲਾਹ ਦੇਣਾ ਅਤੇ ਜਦੋਂ ਤੱਕ ਉਨ੍ਹਾਂ ਵਿੱਚ ਸਪਸ਼ਟ ਤੇ ਖੁੱਲ੍ਹਾ ਕੁਫ਼ਰ ਨਾ ਦਿਖੇ, ਉਨ੍ਹਾਂ ਦੇ ਵਿਰੁੱਧ ਬਗਾਵਤ (ਵਿਦਰੋਹ) ਨਾ ਕਰਨਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਤੁਹਾਡੇ ਵਿੱਚੋਂ ਜਿਹੜੇ (ਅੱਲਾਹ ਅਤੇ ਰਸੂਲ ਹਜ਼ਰਤ ਮੁਹੰਮਦ ਸ. ਦੇ ਆਗਿਆਕਾਰੀ) ਹਾਕਮ ਹਨ ਉਹਨਾਂ ਦੀ ਆਗਿਆ ਦੀ ਪਾਲਣਾ ਕਰੋ। ਫੇਰ ਜੇਕਰ ਤੁਹਾਡਾ ਕਿਸੇ ਗੱਲ ’ਤੇ ਆਪਸ ਵਿੱਚ ਕੋਈ ਮੱਤਭੇਦ ਹੋ ਜਾਵੇ ਤਾਂ ਉਸ ਨੂੰ (ਫ਼ੈਸਲੇ ਲਈ) ਅੱਲਾਹ ਤੇ ਉਸ ਦੇ ਰਸੂਲ ਵੱਲ ਲੈ ਜਾਓ, ਜੇਕਰ ਤੁਸੀਂ ਸੱਚ ਮੁੱਚ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਰਖਦੇ ਹੋ, ਮੱਤਭੇਦ ਦੂਰ ਕਰਨ ਦਾ ਇਹੋ ਵਧੀਆ ਤਰੀਕਾ ਹੈ ਅਤੇ ਸਿੱਟੇ ਪੱਖੋਂ ਵੀ ਬਹੁਤ ਹੀ ਵਧੀਆ ਹੈ।"

(ਸੂਰਤ ਅਨ-ਨਿਸਾ: 80)