5 : 56
وَمَن يَتَوَلَّ ٱللَّهَ وَرَسُولَهُۥ وَٱلَّذِينَ ءَامَنُواْ فَإِنَّ حِزۡبَ ٱللَّهِ هُمُ ٱلۡغَٰلِبُونَ
ਅਤੇ ਜੋ ਵੀ ਵਿਅਕਤੀ ਅੱਲਾਹ, ਉਸ ਦੇ ਰਸੂਲ ਨਾਲ ਅਤੇ ਉਹਨਾਂ ਲੋਕਾਂ ਨਾਲ ਜਿਹੜੇ ਈਮਾਨ ਲਿਆਏ ਹਨ, ਦੋਸਤੀ ਕਰੇਗਾ (ਇਹੋ ਅੱਲਾਹ ਦੀ ਟੋਲੀ ਹੇ)। ਬੈਸ਼ੱਕ ਅੱਲਾਹ ਦੀ ਟੋਲੀ ਹੀ ਭਾਰੂ ਰਹਿਣ ਵਾਲੀ ਹੇ।
Explanation & meanings · 1
- ਹਦੀਸ ਅਨੁਸਾਰ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਹੱਬਤ ਈਮਾਨ ਦੇ ਸੁਆਦ ਦਾ ਕਾਰਨਹੇ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਜਿਸ ਕਿਸੇ ਵਿਚ ਇਹ ਤਿੰਨ ਆਦਤਾਂ ਹੋਣਗੀਆਂ ਉਹ ਈਮਾਨੀ ਸੁਆਦ ਅਵੱਸ਼ ਹੀ ਚਖੇਗਾ, (1) ਅੱਲਾਹ ਅਤੇ ਉਸ ਦੇ ਰਸੂਲ ਉਸ ਨੂੰ ਸਭ ਤੋਂ ਵੱਧ ਮਹਿਬੂਬ ਹੋਣ (2) ਕਿਸੇ ਨਾਲ ਮਿੱਤਰਤਾ ਕੇਵਲ ਅੱਲਾਹ ਲਈ ਹੀ ਕਰੇ, (3) ਮੁੜ ਕਾਫ਼ਿਰ ਹੋਣਾ ਇੰਜ ਨਾਪਸੰਦ ਹੋਵੇ ਜਿਵੇਂ ਅੱਗ ਵਿਚ ਸੁੱਟ ਦਿੱਤਾ ਗਿਆ। (ਸਹੀ ਬੁਖ਼ਾਰੀ, ਹਦੀਸ: 16)