Skip to content
المَائدة /

ਆਇਤ 89

5 : 89

ਆਇਤ 89 of المَائدة (5 : 89). This page carries the verse in the Uthmani script with a translation of its meaning, at a stable URL that can be cited on its own.

المَائدة ਆਇਤਾਂ 120
ਸੂਰਤ · المَائدة
ਪੰਜਾਬੀ · Arif
5 : 89

لَا يُؤَاخِذُكُمُ ٱللَّهُ بِٱللَّغۡوِ فِيٓ أَيۡمَٰنِكُمۡ وَلَٰكِن يُؤَاخِذُكُم بِمَا عَقَّدتُّمُ ٱلۡأَيۡمَٰنَۖ فَكَفَّٰرَتُهُۥٓ إِطۡعَامُ عَشَرَةِ مَسَٰكِينَ مِنۡ أَوۡسَطِ مَا تُطۡعِمُونَ أَهۡلِيكُمۡ أَوۡ كِسۡوَتُهُمۡ أَوۡ تَحۡرِيرُ رَقَبَةٖۖ فَمَن لَّمۡ يَجِدۡ فَصِيَامُ ثَلَٰثَةِ أَيَّامٖۚ ذَٰلِكَ كَفَّٰرَةُ أَيۡمَٰنِكُمۡ إِذَا حَلَفۡتُمۡۚ وَٱحۡفَظُوٓاْ أَيۡمَٰنَكُمۡۚ كَذَٰلِكَ يُبَيِّنُ ٱللَّهُ لَكُمۡ ءَايَٰتِهِۦ لَعَلَّكُمۡ تَشۡكُرُونَ

ਅੱਲਾਹ ਤੁਹਾਡੀਆਂ ਬਿਨਾਂ ਸੋਚੇ ਸਮਝੇ ਖਾਦੀਆਂ ਹੋਈਆਂ ਕਸਮਾਂ ਲਈ ਤੁਹਾਡੀ ਪਕੜ੍ਹ ਨਹੀਂ ਕਰੇਗਾ ਪਰ ਉਹਨਾਂ ਕਸਮਾਂ ’ਤੇੁ ਅਵੱਸ਼ ਪੁੱਛ-ਗਿੱਛ ਕਰੇਗਾ ਜਿਹੜੀਆਂ ਤੁਸੀਂ (ਸੋਚ ਸਮਝ ਕੇ) ਪੱਕੀਆਂ ਕੀਤੀਆਂ ਹਨ। (ਪੱਕੀਆਂ ਕਸਮਾਂ ਭੰਗ ਕਰਨ ’ਤੇ) ਦਸ ਮੁਥਾਜਾਂ ਨੂੰ ਭੋਜਨ ਕਰਾਉਣਾ ਹੇ ਜਿਹਾ ਤੁਸੀਂ ਆਪਣੇ ਪਰਿਵਾਰ ਨੂੰ ਖੁਆਂਦੇ ਹੋ ਜਾਂ ਉਹਨਾਂ ਨੂੰ ਕੱਪੜਾ ਦੇਣਾ ਜਾਂ ਇਕ ਗਰਦਨ ਭਾਵ ਗ਼ੁਲਾਮ ਆਜ਼ਾਦ ਕਰਨਾ ਹੇ। ਫੇਰ ਜਿਹੜਾ ਇਹਨਾਂ ਵਿੱਚੋਂ ਕੁੱਝ ਵੀ ਕਰਨ ਦੀ ਹਿੱਮਤ ਨਾ ਰੱਖਦਾ ਹੋਵੇ ਤਾਂ ਉਹ ਤਿੰਨ ਦਿਨ ਦੇ ਰੋਜ਼ੇ (ਲਗਾਤਾਰ) ਰੱਖੇ। ਇਹ ਤੁਹਾਡੀਆਂ ਉਹਨਾਂ ਕਸਮਾਂ ਦਾ ਕੁੱਫ਼ਾਰਾ (ਭਾਵ ਪਾਪ ਨੂੰ ਢਕਣ ਦਾ ਸਾਧਨ) ਰੁ ਜਿਹਨਾਂ ਨੂੰ ਤੁਸੀਂ ਤੋੜ ਬੈਠਦੇ ਹੋ। ਤੁਸੀਂ ਆਪਣੀਆਂ ਕਸਮਾਂ ਦੀ ਰਾਖੀ ਕਰੋ। ਅੱਲਾਹ ਤੁਹਾਨੂੰ ਸਾਰੇ ਆਦੇਸ਼ ਖੋਲ ਖੋਲ ਕੇ ਦੱਸਦਾ ਹੇ ਤਾਂ ਜੋ ਤੁਸੀਂ ਸ਼ੁਕਰ ਅਦਾ ਕਰੋ।

Explanation & meanings · 1
  1. ਭਾਵ ਕਸਮਾਂ ਸੋਚ ਸਮਝ ਕੇ ਹੀ ਖਾਣੀਆਂ ਚਾਹੀਦੀਆਂ ਹਨ, ਜੇ ਕਸਮ ਖਾ ਲੈਣ ਤੋਂ ਬਾਅਦ ਉਸ ਦੇ ਸਿੱਟੇ ਭੈੜੇ ਹੋਣ ਦਾ ਖ਼ਤਰਾ ਹੋਵੇ ਤਾਂ ਕਸਮ ਨੂੰ ਤੋੜ ਦੇਣਾ ਚਾਹੀਦਾ ਹੇ। ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਅਸੀਂ (ਉੱਮਤੇ ਮੁਹੰਮਦਿਆ) ਇਸ ਦੁਨੀਆਂ ਵਿਚ ਸਭ ਤੋਂ ਆਖੀਰ ਵਿਚ ਆਏ ਪਰ ਕਿਆਮਤ ਵਾਲੇ ਦਿਨ ਸਭ ਤੋਂ ਅੱਗੇ ਹੋਵਾਂਗੇ ਆਪ (ਸ:) ਨੇ ਫ਼ਰਮਾਇਆ ਕਸਮ ਅੱਲਾਹ ਦੀ ਤੁਹਾਡੀ ਵਿੱਚੋਂ ਕੋਈ ਵੀ ਅਜਿਹੀ ਕਸਮ ਨੂੰ ਪੂਰਾ ਕਰਨ ਦੀ ਜ਼ਿੱਦ ਨਾ ਕਰੇ ਜਿਸ ਤੋਂ ਘਰ-ਪਰਿਵਾਰ ਨੂੰ ਕੋਈ ਹਾਨੀ ਹੰਦੀ ਹੋਵੇ, ਉਹ ਵਿਅਕਤੀ ਅੱਲਾਹ ਦੀਆਂ ਨਜ਼ਰਾਂ ਵਿਚ ਅਪਰਾਧੀ ਹੇ, ਉਸ ਨੂੰ ਚਾਹੀਦਾ ਹੇ ਕਿ ਉਹ ਕਸਮ ਤੋੜ ਦੇਵੇ ਅਤੇ ਅੱਲਾਹ ਦੇ ਹੁਕਮ ਅਨੁਸਾਰ ਕੁੱਫ਼ਾਰਾ ਅਦਾ ਕਰੇ। (ਸਹੀ ਬੁਖ਼ਾਰੀ, ਹਦੀਸ: 6624, 6625)