Skip to content
المَائدة /

ਆਇਤ 27

5 : 27
المَائدة ਆਇਤਾਂ 120
ਸੂਰਤ · المَائدة
ਪੰਜਾਬੀ · Arif
5 : 27

۞ وَٱتۡلُ عَلَيۡهِمۡ نَبَأَ ٱبۡنَيۡ ءَادَمَ بِٱلۡحَقِّ إِذۡ قَرَّبَا قُرۡبَانٗا فَتُقُبِّلَ مِنۡ أَحَدِهِمَا وَلَمۡ يُتَقَبَّلۡ مِنَ ٱلۡأٓخَرِ قَالَ لَأَقۡتُلَنَّكَۖ قَالَ إِنَّمَا يَتَقَبَّلُ ٱللَّهُ مِنَ ٱلۡمُتَّقِينَ

(ਹੇ ਨਬੀ!) ਤੁਸੀਂ ਇਹਨਾਂ (ਨਾ-ਫ਼ਰਮਾਨਾਂ) ਨੂੰ ਆਦਮ ਦੇ ਪੁੱਤਰਾਂ (ਹਾਬੀਲ ਤੇ ਕਾਬੀਲ) ਦਾ ਕਿੱਸਾ ਵੀ ਠੀਕ-ਠੀਕ ਸੁਣਾ ਦਿਓ। ਜਦੋਂ ਉਹਨਾਂ ਦੋਵਾਂ ਨੇ (ਰੱਬ ਦੇ ਹਜ਼ੂਰ) ਇਕ ਕੁਰਬਾਨੀ ਪੇਸ਼ ਕੀਤੀ ਤਾਂ ਇਹਨਾਂ ਵਿੱਚੋਂ ਇਕ (ਹਾਬੀਲ) ਦੀ ਕੁਰਬਾਨੀ ਕਬੂਲ ਹੋ ਗਈ ਅਤੇ ਦੂਜੇ (ਕਾਬੀਲ) ਦੀ ਕਬੂਲ ਨਾ ਹੋਈ ਤਾਂ ਉਹ (ਈਰਖਾ ਵਿਚ ਆ ਕੇ) ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਮਾਰ ਦੇਵਾਂਗਾ ਤਾਂ ਉਸ ਨੇ (ਜਿਸ ਦੀ ਕੁਰਬਾਨੀ ਕਬੂਲ ਹੋਈ ਸੀ) ਕਿਹਾ ਕਿ ਅੱਲਾਹ ਤਾਂ ਉਸ ਤੋਂ ਡਰਨ ਵਾਲਿਆਂ ਦੀ ਹੀ ਕੁਰਬਾਨੀ ਕਬੂਲ ਕਰਦਾ ਹੇ।

Explanation & meanings · 1
  1. ਨਾ-ਹੱਕਾ ਕਤਲ ਦੇ ਸੰਬੰਧ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੇ ਕਿ ਜਦੋਂ ਵੀ ਸੰਸਾਰ ਵਿਚ ਕਿਸੇ ਨੂੰ ਨਾ-ਹੱਕਾ ਕਤਲ ਕੀਤਾ ਜਾਂਦਾ ਹੇ ਤਾਂ ਉਸ ਦੇ ਕਤਲ ਕਰਨ ਦੇ ਗੁਨਾਹ ਦਾ ਇਕ ਹਿੱਸਾ ਹਜ਼ਰਤ ਆਦਮ ਦੇ ਪੁੱਤਰ ਕਾਬੀਲ ਨੂੰ ਜਾਂਦਾ ਹੇ ਕਿਉਂ ਜੋ ਪਹਿਲਾ ਨਾ-ਹੱਕਾ ਕਤਲ ਕਰਨ ਦੀ ਰਸਮ ਉਸੇ ਤੋਂ ਸ਼ੁਰੂ ਹੋਈ ਸੀ। (ਸਹੀ ਬੁਖ਼ਾਰੀ, ਹਦੀਸ: 3335) * ਦੂਜੀ ਹਦੀਸ ਵਿਚ ਫ਼ਰਮਾਇਆ ਕਿ ਮੈਥੋਂ ਬਾਅਦ ਤੁਸੀਂ ਇਕ ਦੂਜੇ ਨੂੰ ਨਾ-ਹੱਕਾ ਕਤਲ ਕਰਕੇ ਕਾਫ਼ਿਰ ਨਾ ਬਣ ਜਾਣਾ। (ਸਹੀ ਬੁਖ਼ਾਰੀ, ਹਦੀਸ: 6868)