5 : 74
أَفَلَا يَتُوبُونَ إِلَى ٱللَّهِ وَيَسۡتَغۡفِرُونَهُۥۚ وَٱللَّهُ غَفُورٞ رَّحِيمٞ
ਫੇਰ ਕੀ ਇਹ ਲੋਕ ਅੱਲਾਹ ਅੱਗੇ ਤੌਬਾ ਨਹੀਂ ਕਰਦੇ ਅਤੇ ਉਸ ਤੋਂ ਖਿਮਾ ਨਹੀਂ ਮੰਗਦੇ? ਅੱਲਾਹ ਤਾਂ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮਿਹਰਬਾਨ ਹੇ।
Explanation & meanings · 1
- ਅੱਲਾਹ ਤੌਬਾ ਕਰਨ ਵਾਲੇ ਤੋਂ ਕਿੰਨਾ ਖ਼ੁਸ਼ ਹੰਦਾ ਹੇ ਇਸ ਦਾ ਪਤਾ ਇਕ ਹਦੀਸ ਤੋਂ ਲੱਗਦਾ ਹੇ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਅੱਲਾਹ ਆਪਣੇ ਬੰਦੇ ਦੀ ਤੌਬਾ ਕਰਨ ’ਤੇ ਇਸ ਤੋਂ ਕੀਤੇ ਵੱਧ ਖ਼ੁਸ਼ ਹੁੰਦਾ ਹੇ ਕਿ ਜਿਸ ਦਾ ਊਂਠ ਜੰਗਲ ਵਿਚ ਖੋ ਜਾਵੇ ਫ਼ੇਰ ਅਚਣਚੇਤ ਉਸ ਨੂੰ ਮਿਲ ਜਾਵੇ। (ਸਹੀ ਬੁਖ਼ਾਰੀ, ਹਦੀਸ: 6309)