وَكَتَبۡنَا عَلَيۡهِمۡ فِيهَآ أَنَّ ٱلنَّفۡسَ بِٱلنَّفۡسِ وَٱلۡعَيۡنَ بِٱلۡعَيۡنِ وَٱلۡأَنفَ بِٱلۡأَنفِ وَٱلۡأُذُنَ بِٱلۡأُذُنِ وَٱلسِّنَّ بِٱلسِّنِّ وَٱلۡجُرُوحَ قِصَاصٞۚ فَمَن تَصَدَّقَ بِهِۦ فَهُوَ كَفَّارَةٞ لَّهُۥۚ وَمَن لَّمۡ يَحۡكُم بِمَآ أَنزَلَ ٱللَّهُ فَأُوْلَٰٓئِكَ هُمُ ٱلظَّٰلِمُونَ
ਅਸੀਂ ਉਹਨਾਂ ਯਹੂਦੀਆਂ ਲਈ ਤੌਰੈਤ ਵਿਚ ਹੁਕਮ ਲਿਖ ਦਿੱਤਾ ਸੀ ਕਿ ਬੇਸ਼ੱਕ ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਨੱਕ ਦੇ ਬਦਲੇ ਨੱਕ, ਕੰਨ ਦੇ ਬਦਲੇ ਕੰਨ, ਦੰਦ ਦੇ ਬਦਲੇ ਦੰਦ ਅਤੇ ਸਾਰੇ ਵਿਸ਼ੇਸ਼ ਜਖ਼ਮਾ ਦਾ ਵੀ ਬਰਾਬਰ ਦਾ ਬਦਲਾ ਹੇ, ਫੇਰ ਜਿਹੜਾ ਵਿਅਕਤੀ ਮੁਆਫ਼ ਕਰ ਦੇਵੇ (ਬਦਲਾ ਨਾ ਲਵੇ) ਉਸ ਲਈ ਹੀ ਬਦਲੇ ਤੋਂ ਛੁਟਕਾਰਾ ਹੇ ਅਤੇ ਜਿਹੜੇ ਲੋਕ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ ਹੁਕਮਾਂ ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਜ਼ਾਲਮ ਹਨ।
- ਸ਼ਰੀਅਤ ਦਾ ਹੁਕਮ ਹੇ ਕਿ ਕਸਾਸ ਤੋਂ ਬਿਨਾਂ ਕਿਸੇ ਨੂੰ ਕਤਲ ਨਹੀਂ ਕੀਤਾ ਜਾਣਾ ਚਾਹੀਦਾ। ਨਬੀ ਕਰੀਮ (ਸ:) ਨੇ ਫ਼ਰਮਾਇਆ, ਜਿਹੜਾ ਮੁਸਲਮਾਨ ਇਸ ਗੱਲ ਦੀ ਗਵਾਹੀ ਦਿੰਦਾ ਹੇ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ ਅਤੇ ਮੈਂ (ਮੁਹੰਮਦ ਸ:) ਅੱਲਾਹ ਦਾ ਰਸੂਲ ਹਾਂ ਤਾਂ ਉਸ ਦਾ ਕਤਲ ਕਰਨਾ ਤਿੰਨ ਹਾਲਤਾਂ ਤੋਂ ਛੁੱਟ ਜਾਇਜ਼ ਨਹੀਂ (1) ਜਾਨ ਦੇ ਬਦਲੇ ਵਿਚ ਜਾਨ (2) ਜੇ ਕੋਈ ਵਿਵਾਹਤ ਵਿਅਕਤੀ ਜ਼ਨਾਂ ਕਰੇ ਤਾਂ ਉਸ ਨੂੰ ਪੱਥਰਾ ਨਾਲ ਮਾਰਿਆ ਜਾਵੇਗਾ (3) ਜੇ ਕੋਈ ਇਸਲਾਮ ਤੋਂ ਫ਼ਿਰ ਜਾਵੇ ਅਤੇ ਮੁਸਲਮਾਨਾਂ ਦੀ ਜਮਾਅਤ ਨੂੰ ਛੱਡ ਦੇਵੇ ਤਾਂ ਉਸ ਦੀ ਸਜ਼ਾ ਵੀ ਕਤਲ ਹੀ ਹੇ। (ਸਹੀ ਬੁਖ਼ਾਰੀ, ਹਦੀਸ: 6878)