Skip to content
المَائدة /

ਆਇਤ 90

5 : 90

ਆਇਤ 90 of المَائدة (5 : 90). This page carries the verse in the Uthmani script with a translation of its meaning, at a stable URL that can be cited on its own.

المَائدة ਆਇਤਾਂ 120
ਸੂਰਤ · المَائدة
ਪੰਜਾਬੀ · Arif
5 : 90

يَٰٓأَيُّهَا ٱلَّذِينَ ءَامَنُوٓاْ إِنَّمَا ٱلۡخَمۡرُ وَٱلۡمَيۡسِرُ وَٱلۡأَنصَابُ وَٱلۡأَزۡلَٰمُ رِجۡسٞ مِّنۡ عَمَلِ ٱلشَّيۡطَٰنِ فَٱجۡتَنِبُوهُ لَعَلَّكُمۡ تُفۡلِحُونَ

ਹੇ ਈਮਾਨ ਵਾਲਿਓ! ਬੇਸ਼ੱਕ ਸ਼ਰਾਬ, ਜੂਆ, ਅਸਥਾਨ ਤੇ ਫ਼ਾਲਗਿਰੀ ਦੇ ਤੀਰ, ਇਹ ਸਾਰੇ ਗੰਦੇ ਕੰਮ ਹਨ ਅਤੇ ਸ਼ੈਤਾਨੀ ਕੰਮਾਂ ਵਿੱਚੋਂ ਹਨ ਸੋ ਇਹਨਾਂ ਤੋਂ ਬਚੋ, ਤਾਹੀਓਂ ਤੁਸੀਂ ਸਫ਼ਲ ਹੋਵੋਗੇ।

Explanation & meanings · 1
  1. ਇਸ ਤੋਂ ਪਤਾ ਲਗਦਾ ਹੇ ਕਿ ਸ਼ੈਤਾਨੀ ਕੰਮਾਂ ਨੂੰ ਹਲਾਲ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਹੀ ਘਟੀਆਂ ਕੰਮ ਹੇ ਇੰਜ ਉਹ ਹਲਾਲ ਨਹੀਂ ਹੋਣਗੀਆਂ ਸਗੋਂ ਹਰਾਮ ਹੀ ਰਹਿਣਗੀਆਂ। ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੇ, ਮੇਰੀ ਉੱਮਤ ਵਿਚ ਕੁੱਝ ਲੋਕੀ ਅਜਿਹੇ ਅਵੱਸ਼ ਹੋਣਗੇ ਜਿਹੜੇ ਜ਼ਨਾ, ਰੇਸ਼ਮ, ਸ਼ਰਾਬ, ਗਾਣ-ਬਜਾਣ ਦੇ ਸਾਮਾਨ ਨੂੰ ਹਲਾਲ ਸਮਝਣਗੇ ਅਤੇ ਪਹਾੜਾਂ ਵਿਚ ਕੁੱਝ ਉਹ ਲੋਕ ਵੀ ਰਹਿੰਦੇ ਹੋਣਗੇ ਕਿ ਸ਼ਾਮ ਵੇਲੇ ਉਹਨਾਂ ਦਾ ਚਰਵਾਹਾ ਉਹਨਾਂ ਦੇ ਪਸ਼ੂਆਂ ਨੂੰ ਉਹਨਾਂ ਕੋਲ ਲੈਕੇ ਆਏਗਾ ਅਤੇ ਆਪਣੀ ਲੋੜ ਪ੍ਰਤੀ ਸਵਾਲ ਕਰੇਗਾ ਪਰ ਉਹ ਉਸ ਨੂੰ ਆਖਣਗੇ ਕਿ ਸਾਡੇ ਕੋਲ ਕੱਲ ਨੂੰ ਆਈ ਪਰ ਰਾਤ ਨੂੰ ਹੀ ਉਹਨਾਂ ਉੱਤੇ ਪਹਾੜ ਡੇਗ ਦਿੱਤਾ ਜਾਵੇਗਾ ਅਤੇ ਉਹ ਬਰਬਾਦ ਹੋ ਜਾਣਗੇ ਅਤੇ ਜਿਹੜੇ ਉਹਨਾਂ ’ਚੋਂ ਬਚ ਜਾਣਗੇ ਉਹਨਾਂ ਨੂੰ ਬਾਂਦਰ ਤੇ ਸੂਰ ਬਣਾ ਦਿੱਤਾ ਜਾਵੇਗਾ ਜੋ ਕਿਆਮਤ ਤਕ ੲੈਵੇਂ ਹੀ ਰਹਿਣਗੇ। (ਸਹੀ ਬੁਖ਼ਾਰੀ, ਹਦੀਸ: 5590)