5 : 58
وَإِذَا نَادَيۡتُمۡ إِلَى ٱلصَّلَوٰةِ ٱتَّخَذُوهَا هُزُوٗا وَلَعِبٗاۚ ذَٰلِكَ بِأَنَّهُمۡ قَوۡمٞ لَّا يَعۡقِلُونَ
ਜਦੋਂ ਤੁਸੀਂ ਉਹਨਾਂ ਨੂੰ ਨਮਾਜ਼ ਲਈ ਬੁਲਾਉਂਦੇ ਹੋ ਤਾਂ ਉਹ ਇਹ ਦਾ ਮਖੌਲ ਉਡਾਉਂਦੇ ਹਨ ਅਤੇ ਖੇਡ-ਤਮਾਸ਼ਾ ਬਣਾ ਲੈਂਦੇ ਹਨ, ਇਹ ਇਸ ਲਈ ਕਰਦੇ ਹਨ ਕਿ ਉਹਨਾਂ ਨੂੰ ਅਕਲ ਹੀ ਨਹੀਂ।
Explanation & meanings · 1
- ਨਮਾਜ਼ ਲਈ ਬਲਾਉਣ ਦਾ ਤਰੀਕਾ ਨਬੀ (ਸ:) ਨੇ ਅਜ਼ਾਨ ਦੁਆਰਾ ਦੱਸਿਆ ਹੇ। ਕੁੱਝ ਸੁਹਾਬਾ ਨੂੰ ਸੁਪਨਿਆਂ ਵਿਚ ਅਜ਼ਾਨ ਦੇ ਸ਼ਬਦ ਦੱਸੇ ਗਏ ਅਤੇ ਆਪ (ਸ:) ਨੇ ਉਹਨਾਂ ਨੂੰ ਪਸੰਦ ਕੀਤਾ। ਹਜ਼ਰਤ ਅੱਬਾਸ ਰ:ਅ: ਤੋਂ ਪਤਾ ਲੱਗਦਾ ਹੇ ਕਿ ਨਮਾਜ਼ ਦੇ ਐਲਾਨ ਲਈ ਲੋਕਾਂ ਨੇ ਅੱਗ ਬਾਲਣ ਜਾਂ ਨਾਕੂਸ (ਭਾਵ ਉੱਚੀ ਆਵਾਜ਼ ਦਾ ਸਾਜ਼) ਬਜਾਉਣ ਦੀ ਰਾਏ ਦਿੱਤੀ, ਜੋ ਯਹੂਦੀਆਂ ਅਤੇ ਈਸਾਈਆਂ ਦਾ ਤਰੀਕਾ ਸੀ ਤਦ ਹਜ਼ਰਤ ਬਲਾਲ ਰ:ਅ: ਨੂੰ ਕਿਹਾ ਗਿਆ ਕਿ ਅਜ਼ਾਨ ਵਿਚ ਕਲਮੇ (ਬੋਲ) ਦੋ ਵਾਰ ਅਤੇ ਅਕਾਮਤ ਲਈ ਇਕ-ਇਕ ਵਾਰ ਕਹਿਣ (ਅਕਾਮਤ ਉਸ ਸਮੇਂ ਕਹੀ ਜਾਂਦੀ ਹੇ ਜਦੋਂ ਲੋਕੀਂ ਨਮਾਜ਼ ਲਈ ਤਿਆਰ ਹੋ ਜਾਂਦੇ ਹਨ)। (ਸਹੀ ਬੁਖ਼ਾਰੀ, ਹਦੀਸ: 603)