Skip to content
المَائدة /

ਆਇਤ 66

5 : 66

ਆਇਤ 66 of المَائدة (5 : 66). This page carries the verse in the Uthmani script with a translation of its meaning, at a stable URL that can be cited on its own.

المَائدة ਆਇਤਾਂ 120
ਸੂਰਤ · المَائدة
ਪੰਜਾਬੀ · Arif
5 : 66

وَلَوۡ أَنَّهُمۡ أَقَامُواْ ٱلتَّوۡرَىٰةَ وَٱلۡإِنجِيلَ وَمَآ أُنزِلَ إِلَيۡهِم مِّن رَّبِّهِمۡ لَأَكَلُواْ مِن فَوۡقِهِمۡ وَمِن تَحۡتِ أَرۡجُلِهِمۚ مِّنۡهُمۡ أُمَّةٞ مُّقۡتَصِدَةٞۖ وَكَثِيرٞ مِّنۡهُمۡ سَآءَ مَا يَعۡمَلُونَ

ਜੇ ਇਹ ਲੋਕ ਤੌਰੈਤ, ਇੰਜੀਲ ਅਤੇ ਅੱਲਾਹ ਵੱਲੋਂ ਭੇਜੀਆਂ ਦੂਜੀਆਂ ਕਿਤਾਬਾਂ ਦੇ ਹੁਕਮਾਂ ਦੀ ਠੀਕ-ਠੀਕ ਪਾਲਣਾ ਕਰਦੇ ਤਾਂ ਇਹ ਲੋਕ ਆਪਣੇ ਉੱਪਰੋਂ (ਅਕਾਸ਼ੋਂ) ਅਤੇ ਹੇਠੋਂ (ਧਰਤੀ ਵਿੱਚੋਂ) ਵੀ ਰੋਜ਼ੀਆਂ ਪ੍ਰਾਪਤ ਕਰਦੇ। ਇਕ ਧੜਾ ਇਹਨਾਂ ਵਿੱਚੋਂ ਵਿਚਕਾਰ ਵਾਲੀ ਭਾਵ ਸਿੱਧੀ ਰਾਹ ’ਤੇ ਹੇ, ਪਰ ਇਹਨਾਂ ਦੀ ਬਹੁਗਿਣਤੀ ਬਹੁਤ ਹੀ ਭੈੜੇ ਕੰਮ ਕਰ ਰਹੀ ਹੇ।

Explanation & meanings · 1
  1. ਜਿਵੇਂ ਅਬਦੁੱਲਾ ਬਿਨ ਸਲਾਮ ਰ:ਅ: ਆਦਿ ਸਨ ਹਜ਼ਰਤ ਅਨਸ ਰ:ਅ: ਤੋਂ ਪਤਾ ਲੱਗਦਾ ਹੇ ਕਿ ਜਦੋਂ ਅਬਦੁੱਲਾ ਬਿਨ ਸਲਾਮ (ਯਹੂਦੀ ਵਿਦਵਾਨ) ਨੂੰ ਪਤਾ ਲੱਗਿਆ ਕਿ ਨਬੀ ਕਰੀਮ (ਸ:) ਮਦੀਨੇ ਪਧਾਰ ਰਹੇ ਹਨ ਤਾਂ ਉਹ ਨਬੀ (ਸ:) ਤੋਂ ਕੁੱਝ ਗੱਲਾਂ ਪੁੱਛਣ ਲਈ ਹਾਜ਼ਰ ਹੋਇਆ ਅਤੇ ਕਿਹਾ ਕਿ ਮੈਂ ਤੁਹਾਥੋਂ ਤਿੰਨ ਗੱਲਾਂ ਪੁੱਛਣਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਨਬੀ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ (1) ਕਿਆਮਾਤ ਹੋਣ ਦੀ ਪਹਿਲੀ ਨਿਸ਼ਾਨੀ ਕਿਹੜੀ ਹੇ ?(2) ਜੰਨਤੀ ਸਭ ਤੋਂ ਪਹਿਲਾਂ ਕੀ ਖਾਣਗੇ (3) ਇਸ ਦਾ ਕੀ ਕਾਰਨ ਹੇ ਕਿ ਕਦੇ ਬੱਚਾ ਬਾਪ ਵਰਗਾਂ ਹੁੰਦਾ ਹੇ ਕਦੇ ਮਾਂ ਵਰਗਾ ? ਨਬੀ (ਸ:) ਨੇ ਫ਼ਰਮਾਇਆ ਕਿ ਜਿਬਰਾਈਲ ਨੇ ਇਹ ਗੱਲਾਂ ਹੁਣੇ ਮੈਨੂੰ ਦੱਸੀਆਂ ਹਨ ਅਬਦੁੱਲਾ ਬਿਨ ਸਲਾਮ ਨੇ ਆਖਿਆ ਇਹ ਜਿਬਰਾਈਲ ਤਾਂ ਫ਼ਰਿਸ਼ਤਿਆਂ ਵਿਚ ਯਹੂਦੀਆਂ ਦਾ ਵੈਰੀ ਹੇ ਆਪ (ਸ:) ਨੇ ਫ਼ਰਮਾਇਆ (1) ਕਿਆਮਤ ਦੀ ਪਹਿਲੀ ਨਿਸ਼ਾਨੀ ਅੱਗ ਹੇ ਜਿਹੜੀ ਲੋਕਾਂ ਨੂੰ ਪੂਰਬ ਦਿਸ਼ਾ ਤੋਂ ਪੱਛਮ ਵੱਲ ਲੈਕੇ ਜਾਵੇਗੀ (2) ਜੰਨਤੀਆਂ ਦਾ ਪਹਿਲਾਂ ਭੋਜਨ ਮੱਛੀ ਦੀ ਕਲੇਜੀ ਦਾ ਵਾਧੂ ਹਿਸਾ ਹੋਵੇਗਾ (3) ਜਦੋਂ ਮਰਦ ਦਾ ਵੀਰਜ ਔਰਤ ਦੇ ਵੀਰਜ ’ਤੇ ਭਾਰੂ ਹੋ ਜਾਵੇ ਤਾਂ ਬੱਚਾ ਬਾਪ ਦੀ ਸ਼ਕਲ ਦਾ ਅਤੇ ਜਦੋਂ ਔਰਤ ਦਾ ਵੀਰਜ ਮਰਦ ਦੇ ਵੀਰਜ ’ਤੇ ਭਾਰੂ ਹੋ ਜਾਵੇ ਤਾਂ ਬੱਚਾ ਮਾਂ ਦੀ ਸ਼ਕਲ ’ਤੇ ਹੁੰਦਾ ਹੇ ਇਹ ਸੁਣ ਕੇ ਅਬਦੁੱਲਾ ਬਿਨ ਸਲਾਮ ਨੇ ਕਿਹਾ ਕਿ ਮੈਂ ਗਵਾਹੀ ਦਿੰਦਾ ਹਾਂ ਕਿ ਛੁੱਟ ਅੱਲਾਹ ਤੋਂ ਹੋਰ ਕੋਈ ਪੂਜਣਹਾਰ ਨਹੀਂ ਅਤੇ ਤੁਸੀਂ ਅੱਲਾਹ ਦੇ ਰਸੂਲ ਹੋ ਅਤੇ ਇਹ ਵੀ ਆਖਿਆ ਕਿ ਹੇ ਅੱਲਾਹ ਦੇ ਰਸੂਲ! ਯਹੂਦੀ ਕੌਮ ਇਲਜ਼ਾਮਬਾਜ਼ੀ ’ਚ ਮਾਹਿਰ ਹੇ, ਤੁਸੀਂ ਉਹਨਾਂ ਨੂੰ ਮੇਰੇ ਬਾਰੇ ਇਸਲਾਮ ਵਿਚ ਆਉਣ ਤੋਂ ਪਹਿਲਾਂ ਦਾ ਹਾਲ ਪੁੱਛੋ। ਯਹੂਦੀ ਕੌਮ ਦੇ ਕੁੱਝ ਬੰਦੇ ਨਬੀ (ਸ:) ਦੀ ਸੇਵਾ ਵਿਚ ਹਾਜ਼ਰ ਹੋਏ ਤਾਂ ਆਪ (ਸ:) ਨੇ ਉਹਨਾਂ ਤੋਂ ਪੁੱਛਿਆ ਤੁਹਾਡੇ ਵਿੱਚੋਂ ਅਬਦੁੱਲਾ ਬਿਨ ਸਲਾਮ ਕਿਹੋ ਜਿਹਾ ਵਿਅਕਤੀ ਹੇ ? ਉਹਨਾਂ ਨੇ ਜਵਾਬ ਵਿਚ ਕਿਹਾ, ਉਹ ਸਾਡੇ ਵਿੱਚੋਂ ਇਕ ਭਲਾ ਆਦਮੀ ਹੇ ਅਤੇ ਭਲੇ ਆਦਮੀ ਦਾ ਹੀ ਪੁੱਤਰ ਹੇ, ਉਹ ਸਾਡੇ ਵਿਚ ਵਧੀਆ ਮਾਨਯੋਗ ਵਿਅਕਤੀ ਹੇ ਅਤੇ ਮਾਨਯੋਗ ਵਿਅਕਤੀ ਦਾ ਹੀ ਪੁੱਤਰ ਹੇ। ਇਸ ’ਤੇ ਨਬੀ ਕਰੀਮ (ਸ:) ਨੇ ਪੁੱਛਿਆ ਕਿ ਜੇ ਅਬਦੁੱਲਾ ਬਿਨ ਸਲਾਮ ਇਸਲਾਮ ਕਬੂਲ ਕਰ ਲਵੇ ਤਾਂ ਤੁਹਾਡੀ ਕੀ ਰਾਏ ਹੇ ਯਹੂਦੀ ਬੋਲੇ ਅੱਲਾਹ ਉਸ ਨੂੰ ਇਸਲਾਮ ਤੋਂ ਬਚਾਏ। ਆਪ (ਸ:) ਨੇ ਉਹਨਾਂ ਤੋਂ ਫੇਰ ਇਹੋ ਸਵਾਲ ਕੀਤਾ ਤਾਂ ਉਹਨਾਂ ਨੇ ਫੇਰ ਉਹੀਓ ਜਵਾਬ ਦਿੱਤਾ ਅਬਦੁੱਲਾ ਬਿਨ ਸਲਾਮ ਜਿਹੜੇ ਲੁਕੇ ਹੋਏ ਸੀ ਉਹਨਾਂ ਕੋਲ ਆਕੇ ਕਹਿਣ ਲੱਗੇ “ਅਸ਼ਹਾਦੋ-ਅੱਲਾ-ਇਲਾਹਾ-ਇਲੱਲ-ਲਾਹ ਵਾ-ਅਸ਼ਹਾਦੋ-ਅੱਨਾ-ਮੁਹੰਮਦੁ-ਰਸੂਲੁੱਲਾਹ”। ਯਹੂਦੀ ਇਹ ਸੁਣ ਕੇ ਆਖਣ ਲੱਗੇ ਕਿ ਅਬਦੁੱਲਾ ਬਿਨ ਸਲਾਮ ਸਾਡੇ ਵਿੱਚੋਂ ਸਭ ਤੋਂ ਮਾੜਾ ਵਿਅਕਤੀ ਹੇ ਅਤੇ ਮਾੜੇ ਆਦਮੀ ਦਾ ਹੀ ਪੁੱਤਰ ਹੇ ਅਤੇ ਉਸ ਨੂੰ ਚੰਗਾ ਮਾੜਾ ਆਖਣ ਲੱਗ ਪਏ। ਉਸ ਸਮੇਂ ਅਬਦੁੱਲਾ ਬਿਨ ਸਲਾਮ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ! ਮੈਨੂੰ ਇਸ ਗੱਲ ਦਾ ਹੀ ਡਰ ਸੀ। (ਸਹੀ ਬੁਖ਼ਾਰੀ, ਹਦੀਸ: 3938)