Skip to content
المَائدة /

ਆਇਤ 13

5 : 13

ਆਇਤ 13 of المَائدة (5 : 13). This page carries the verse in the Uthmani script with a translation of its meaning, at a stable URL that can be cited on its own.

المَائدة ਆਇਤਾਂ 120
ਸੂਰਤ · المَائدة
ਪੰਜਾਬੀ · Arif
5 : 13

فَبِمَا نَقۡضِهِم مِّيثَٰقَهُمۡ لَعَنَّٰهُمۡ وَجَعَلۡنَا قُلُوبَهُمۡ قَٰسِيَةٗۖ يُحَرِّفُونَ ٱلۡكَلِمَ عَن مَّوَاضِعِهِۦ وَنَسُواْ حَظّٗا مِّمَّا ذُكِّرُواْ بِهِۦۚ وَلَا تَزَالُ تَطَّلِعُ عَلَىٰ خَآئِنَةٖ مِّنۡهُمۡ إِلَّا قَلِيلٗا مِّنۡهُمۡۖ فَٱعۡفُ عَنۡهُمۡ وَٱصۡفَحۡۚ إِنَّ ٱللَّهَ يُحِبُّ ٱلۡمُحۡسِنِينَ

ਸੋ ਉਹਨਾਂ ਦੇ ਆਪਣੇ ਹੀ ਕੀਤੇ ਬਚਨਾਂ ਨੂੰ ਭੰਗ ਕਰਨ ਕਾਰਨ ਅਸੀਂ ਉਹਨਾਂ (ਬਨੀ ਇਸਰਾਈਲ) ਉੱਤੇ ਲਾਅਨਤਾਂ ਭੇਜੀਆਂ ਅਤੇ ਉਹਨਾਂ ਦੇ ਦਿਲ ਕਠੋਰ ਕਰ ਦਿੱਤੇ (ਕਿ ਉਹ ਸਿਧੇ ਰਾਹ ਤੁਰ ਹੀ ਨਾ ਸਕਣ)। ਉਹ ਰੱਬ ਦੇ ਕਲਾਮ ਦੀ ਰੂਪ ਰੇਖਾ ਬਦਲ ਦਿੰਦੇ ਹਨ ਅਤੇ ਜੋ ਵੀ ਉਹਨਾਂ ਨੂੰ ਹਿਦਾਇਤਾਂ ਕੀਤੀਆਂ ਗਈਆਂ ਸਨ ਉਹਨਾਂ ਦਾ ਇਕ ਵੱਡਾ ਹਿੱਸਾ ਉਹਨਾਂ ਨੇ ਭੁਲਾ ਦਿੱਤਾ ਹੇ। (ਹੇ ਨਬੀ!) ਉਹਨਾਂ ਵਿਚ ਕੁੱਝ ਲੋਕਾਂ ਨੂੰ ਛੱਡ ਕੇ ਦੂਜਿਆਂ ਵੱਲੋਂ ਹੇਰਾ-ਫੇਰੀ ਕਰਨ ਦੀ ਸੂਚਨਾ ਆਮ ਕਰਕੇ ਤੁਹਾਨੂੰ ਮਿਲਦੀ ਰਹਿੰਦੀ ਹੇ। ਸੋ ਤੁਸੀਂ ਉਹਨਾਂ ਨੂੰ ਖਿਮਾ ਬਖ਼ਸ਼ੋ ਅਤੇ ਉਹਨਾਂ ਦੀਆਂ ਕਰਤੂਤਾਂ ਤੋਂ ਅਣ ਦੇਖੀ ਕਰ ਦਿਓ। ਬੇਸ਼ੱਕ ਅੱਲਾਹ ਉਪਕਾਰ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ।

Explanation & meanings · 1
  1. ਯਹੂਦੀਆਂ ਨੂੰ ਤੌਰੈਤ ਰਾਹੀਂ ਹੁਕਮ ਦਿੱਤਾ ਗਿਆ ਸੀ ਕਿ ਜਦੋਂ ਵੀ ਮੁਹੰਮਦ (ਸ:) ਸਾਰੀ ਮਨੁੱਖਤਾ ਲਈ ਅੱਲਾਹ ਵੱਲੋਂ ਨਬੀ ਬਣਾ ਕੇ ਭੇਜੇ ਜਾਣ ਤਾਂ ਤੁਸੀਂ ਸਾਰੇ ਮੁਹੰਮਦ (ਸ:) ਦੀ ਪੈਰਵੀ ਕਰਨੀ ਹੇ ਪਰ ਉਹਨਾਂ ਨੇ ਇਹ ਬਚਨ ਤੋੜ ਦਿੱਤਾ।