Skip to content
ਸੂਰਤਾਂ ਦੀ ਸੂਚੀ /

الأنعَام

الأنعَام is chapter 6 of the Quran and has 165 verses. This page presents it in full in the Uthmani script, with a verse-by-verse translation of its meaning.

165 ਆਇਤਾਂ ਸੂਰਤ ਨੰਬਰ 6
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

ٱلۡحَمۡدُ لِلَّهِ ٱلَّذِي خَلَقَ ٱلسَّمَٰوَٰتِ وَٱلۡأَرۡضَ وَجَعَلَ ٱلظُّلُمَٰتِ وَٱلنُّورَۖ ثُمَّ ٱلَّذِينَ كَفَرُواْ بِرَبِّهِمۡ يَعۡدِلُونَ

ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਸਾਜਿਆ ਹੇ, ਹਨੇਰਿਆਂ ਨੂੰ ਅਤੇ ਰੌਸ਼ਨੀ (ਨੂਰ) ਨੂੰ ਬਣਾਇਆ, ਫੇਰ ਵੀ ਕਾਫ਼ਿਰ ਲੋਕ (ਹੋਰਾਂ ਨੂੰ) ਆਪਣੇ ਪਾਲਣਹਾਰ ਦੇ ਬਰਾਬਰ ਦਰਜਾ ਦਿੰਦੇ ਹਨ।

هُوَ ٱلَّذِي خَلَقَكُم مِّن طِينٖ ثُمَّ قَضَىٰٓ أَجَلٗاۖ وَأَجَلٞ مُّسَمًّى عِندَهُۥۖ ثُمَّ أَنتُمۡ تَمۡتَرُونَ

ਉਹ (ਅੱਲਾਹ) ਉਹੀਓ ਰੁ ਜਿਸ ਨੇ ਤੁਹਾਨੂੰ (ਮਨੁੱਖਾਂ ਨੂੰ) ਮਿੱਟੀ ਤੋਂ ਪੈਦਾ ਕੀਤਾ ਹੇ, ਫੇਰ ਉਸ ਨੇ (ਤੁਹਾਡੇ ਲਈ) ਇਕ ਸਮਾਂ (ਮੌਤ) ਦਾ ਨਿਸ਼ਚਿਤ ਕੀਤਾ ਅਤੇ ਉਸ ਦੇ ਕੋਲ (ਕਿਆਮਤ ਦਾ) ਸਮਾਂ ਵੀ ਨਿਸ਼ਚਿਤ ਕੀਤਾ ਹੋਇਆ ਹੇ। (ਵਿਸ਼ੇਸ਼ ਕਿਆਮਤ ਦਾ ਸਮਾਂ ਅੱਲਾਹ ਨੂੰ ਹੀ ਪਤਾ ਹੇ) ਤੁਸੀਂ ਫੇਰ ਵੀ ਸ਼ੱਕ ਕਰਦੇ ਹੋ।

وَهُوَ ٱللَّهُ فِي ٱلسَّمَٰوَٰتِ وَفِي ٱلۡأَرۡضِ يَعۡلَمُ سِرَّكُمۡ وَجَهۡرَكُمۡ وَيَعۡلَمُ مَا تَكۡسِبُونَ

ਅਤੇ ਉਹੀਓ ਅੱਲਾਹ ਅਕਾਸ਼ਾਂ ਵਿਚ ਵੀ ਹੇ ਤੇ ਧਰਤੀ ਵਿਚ ਵੀ ਉਹੀਓ ਹੇ। ਉਹ ਤੁਹਾਡੀਆਂ ਗੁਪਤ ਗੱਲਾਂ ਨੂੰ ਵੀ ਅਤੇ ਤੁਹਾਡੇ ਜ਼ਾਹਿਰ (ਵਿਖਾਵੇ) ਨੂੰ ਵੀ ਜਾਣਦਾ ਹੇ ਅਤੇ ਉਹ ਸਭ ਉਹ ਵੀ ਜਾਣਦਾ ਹੇ ਜੋ ਤੁਸੀਂ ਕਰਦੇ ਹੋ।

وَمَا تَأۡتِيهِم مِّنۡ ءَايَةٖ مِّنۡ ءَايَٰتِ رَبِّهِمۡ إِلَّا كَانُواْ عَنۡهَا مُعۡرِضِينَ

ਅਤੇ ਇਹਨਾਂ ਕੋਲ ਇਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਕੋਈ ਵੀ ਨਿਸ਼ਾਨੀ ਅਜਿਹੀ ਨਹੀਂ ਆਈ ਜਿਸ ਤੋਂ ਇਹਨਾਂ ਨੇ ਮੂੰਹ ਨਾ ਮੋੜ੍ਹਿਆ ਹੋਵੇ।

فَقَدۡ كَذَّبُواْ بِٱلۡحَقِّ لَمَّا جَآءَهُمۡ فَسَوۡفَ يَأۡتِيهِمۡ أَنۢبَٰٓؤُاْ مَا كَانُواْ بِهِۦ يَسۡتَهۡزِءُونَ

ਜਦੋਂ ਉਹਨਾਂ ਕੋਲ ਹੱਕ (.ਕੁਰਆਨ) ਆ ਗਿਆ ਤਾਂ ਉਹਨਾਂ ਨੇ ਇਸ ਨੂੰ ਵੀ ਝੁਠਲਾਇਆ। ਸੋ ਛੇਤੀ ਹੀ ਉਹਨਾਂ (ਇਨਕਾਰੀਆਂ) ਨੂੰ (ਉਸ ਦੀ ਮੱਤਹਤਾ ਦਾ) ਪਤਾ ਲੱਗ ਜਾਵੇਗਾ ਜਿਸ ਚੀਜ਼ ਨਾਲ ਇਹ ਲੋਕ ਮਖੌਲ ਕਰਿਆ ਕਰਦੇ ਸਨ।

Explanation & meanings · 1
  1. ਉਹਨਾਂ ਸਾਰਿਆਂ ਨੂੰ ਅੱਲਾਹ ਦਾ ਅਜ਼ਾਬ ਮਿਲੇਗਾ ਕਿਉਂ ਜੋ ਹਜ਼ਰਤ ਮੁਹੰਮਦ (ਸ:) ਦੀ ਨਬੁੱਵਤ ਤੇ ਰਿਸਾਲਤ ਉੱਤੇ ਈਮਾਨ ਲਿਆਉਣਾ ਸਾਰੇ ਮਨੁੱਖਾਂ ਲਈ ਜ਼ਰੂਰੀ ਹੇ। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85 /3