Skip to content
المَائدة /

ਆਇਤ 46

5 : 46

ਆਇਤ 46 of المَائدة (5 : 46). This page carries the verse in the Uthmani script with a translation of its meaning, at a stable URL that can be cited on its own.

المَائدة ਆਇਤਾਂ 120
ਸੂਰਤ · المَائدة
ਪੰਜਾਬੀ · Arif
5 : 46

وَقَفَّيۡنَا عَلَىٰٓ ءَاثَٰرِهِم بِعِيسَى ٱبۡنِ مَرۡيَمَ مُصَدِّقٗا لِّمَا بَيۡنَ يَدَيۡهِ مِنَ ٱلتَّوۡرَىٰةِۖ وَءَاتَيۡنَٰهُ ٱلۡإِنجِيلَ فِيهِ هُدٗى وَنُورٞ وَمُصَدِّقٗا لِّمَا بَيۡنَ يَدَيۡهِ مِنَ ٱلتَّوۡرَىٰةِ وَهُدٗى وَمَوۡعِظَةٗ لِّلۡمُتَّقِينَ

ਅਤੇ ਅਸੀਂ ਇਹਨਾਂ ਪੈਗ਼ੰਬਰਾਂ ਮਗਰੋਂ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ ਜਿਹੜਾ ਆਪਣੇ ਤੋਂ ਪਹਿਲਾਂ ਆਈ ਕਿਤਾਬ ਭਾਵ ਤੌਰੈਤ ਦੀ ਪੁਸ਼ਟੀ ਕਰਨ ਵਾਲਾ ਸੀ। ਅਸੀਂ ਉਸ (ਈਸਾ) ਨੂੰ ਇੰਜੀਲ ਦਿੱਤੀ, ਜਿਸ ਵਿਚ (ਸਿੱਧਾ ਰਾਹ ਵੇਖਣ ਲਈ) ਰੋਸ਼ਨੀ ਅਤੇ ਹਿਦਾਇਤ ਸੀ ਅਤੇ ਉਹ ਆਪਣੇ ਤੋਂ ਪਹਿਲਾਂ ਨਾਜ਼ਲ ਹੋਈ ਕਿਤਾਬ (ਤੌਰੈਤ) ਦੀ ਪੁਸ਼ਟੀ ਕਰਨ ਵਾਲੀ ਸੀ ਅਤੇ ਬੁਰਾਈਆਂ ਤੋਂ ਬਚਣ ਵਾਲਿਆਂ ਲਈ ਹਿਦਾਇਤ ਤੇ ਨਸੀਹਤ ਨਾਲ ਭਰੀ ਹੋਈ ਸੀ।

Explanation & meanings · 1
  1. ਹਜ਼ਰਤ ਈਸਾ ਤੋਂ ਬਾਅਦ ਹਜ਼ਰਤ ਮੁਹੰਮਦ (ਸ:) ਨੂੰ ਨਬੀ ਬਣਾਇਆ ਗਿਆ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਮੈਂ ਇਬਨੇ ਮਰੀਅਮ ਨਾਲ ਸਭ ਤੋਂ ਵੱਧ ਨੇੜੇ ਦਾ ਸਬੰਧ ਰੱਖਦਾ ਹਾਂ ਅਤੇ ਸਾਰੇ ਪੈਗ਼ੰਬਰ ਮੇਰੇ ਅਲਾਤੀ ਭਾਈ ਹਨ, ਮੇਰੇ ਅਤੇ ਇਬਨੇ ਮਰੀਅਮ ਵਿਚਾਲੇ ਕੋਈ ਨਬੀ ਨਹੀਂ। (ਸਹੀ ਬੁਖ਼ਾਰੀ, ਹਦੀਸ: 3442) * ਅਲਾਤੀ ਭਾਈ ਤੋਂ ਭਾਵ ਹੇ ਕਿ ਜਿਨ੍ਹਾਂ ਦਾ ਬਾਪ ਇਕ ਹੋਵੇ ਅਤੇ ਮਾਵਾਂ ਵੱਖ ਵੱਖ ਹੋਣ ਭਾਵ ਕਿ ਸਾਰੇ ਨਬੀਆਂ ਦਾ ਦੀਨ ਇਕ ਹੀ ਸੀ ਪਰ ਤਰੀਕੇ (ਸ਼ਰੀਅਤਾਂ) ਵੱਖ ਵੱਖ ਸੀ ਪਰੰਤੂ ਸ਼ਰੀਅਤੇ ਮੁਹੰਮਦੀਯਾ ਤੋਂ ਬਾਅਦ ਸਾਰੀਆਂ ਸ਼ਰੀਅਤਾਂ ਰੱਦ ਹੋ ਗਈਆਂ ਅਤੇ ਹੁਣ ਦੀਨ ਵੀ ਇਕ ਹੇ ਅਤੇ ਸ਼ਰੀਅਤ ਵੀ ਇਕ। (ਅਹਸਨੁਲ-ਬਿਆਨ)