27 : 88
وَتَرَى ٱلۡجِبَالَ تَحۡسَبُهَا جَامِدَةٗ وَهِيَ تَمُرُّ مَرَّ ٱلسَّحَابِۚ صُنۡعَ ٱللَّهِ ٱلَّذِيٓ أَتۡقَنَ كُلَّ شَيۡءٍۚ إِنَّهُۥ خَبِيرُۢ بِمَا تَفۡعَلُونَ
ਤੁਸੀਂ ਪਹਾੜਾਂ ਨੂੰ ਆਪਣੀ ਥਾਂ ’ਤੇ ਗੱਡੇ ਹੋਏ ਸਮਝਦੇ ਹੋ ਪਰ (ਕਿਆਮਤ ਦਿਹਾੜੇ) ਉਹ ਵੀ ਬੱਦਲਾਂ ਵਾਂਗ ਉੜਦੇ ਹੋਣਗੇ, ਇਹੋ ਅੱਲਾਹ ਦੀ ਕਾਰੀਗਰੀ ਹੈ, ਉਸ ਨੇ ਹਰੇਕ ਚੀਜ਼ ਨੂੰ ਦ੍ਰਿੜ ਤੇ ਮਜ਼ਬੂਤ ਬਣਾਇਆ। ਤੁਸੀਂ ਜੋ ਵੀ ਕਰਦੇ ਹੋ ਉਸ ਤੋਂ (ਅੱਲਾਹ) ਜਾਣੂ ਹੈ।