27 : 91
إِنَّمَآ أُمِرۡتُ أَنۡ أَعۡبُدَ رَبَّ هَٰذِهِ ٱلۡبَلۡدَةِ ٱلَّذِي حَرَّمَهَا وَلَهُۥ كُلُّ شَيۡءٖۖ وَأُمِرۡتُ أَنۡ أَكُونَ مِنَ ٱلۡمُسۡلِمِينَ
(ਹੇ ਨਬੀ! ਤੁਸੀਂ ਕਹਿ ਦਿਓ ਕਿ) ਮੈਨੂੰ ਤਾਂ(ਰੱਬ ਵੱਲੋਂ) ਇਹੋ ਹੁਕਮ ਹੋਇਆ ਹੈ ਕਿ ਮੈਂ ਇਸ ਨਗਰ (ਮੱਕੇ)ਦੇ ਰੱਬ ਦੀ ਬੰਦਗੀ ਕਰਾਂ ਜਿਸ ਨੇ ਇਸ ਨੂੰ ਹੁਰਮਤ ਵਾਲਾ (ਸਤਿਕਾਰ ਯੋਗ) ਬਣਾਇਆ ਹੈ, ਜਿਹੜਾ ਹਰੇਕ ਚੀਜ਼ ਦਾ ਮਾਲਿਕ ਹੈ ਅਤੇ ਮੈਨੂੰ ਇਹ ਵੀ ਹੁਕਮ ਹੋਇਆ ਹੈ ਕਿ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹੋਵਾਂ।
Explanation & meanings · 1
- ਇਸ ਤੋਂ ਭਾਵ ਮੱਕਾ ਸ਼ਹਿਰ ਵਿਚ ਨਬੀ ਕਰੀਮ (ਸ:) ਨੇ ਫਤਿਹ ਮੱਕੇ ਦੇ ਦਿਨ ਫ਼ਰਮਾਇਆ “ਅੱਲਾਹ ਨੇ ਇਸ ਸ਼ਹਿਰ ਨੂੰ ਹਰਮ (ਅਮਨ ਦਾ ਸ਼ਹਿਰ) ਘੋਸ਼ਿਤ ਕੀਤਾ ਹੈ ਇਸ ਦੀਆਂ ਕੰਡੇਦਾਰ ਝਾੜੀਆਂ ਨਾ ਕੱਟੀਆਂ ਜਾਣ ਨਾ ਉੱਥੇ ਸ਼ਿਕਾਰ ਦਾ ਪਿੱਛਾ ਕੀਤਾ ਜਾਵੇ ਜੇ ਉੱਥੇ ਕੋਈ ਚੀਜ਼ ਗਿਰੀ ਪਈ ਹੋਵੇ ਉਸ ਨੂੰ ਨਾ ਚੁੱਕਿਆ ਜਾਵੇ। (ਸਹੀ ਬੁਖ਼ਾਰੀ, ਹਦੀਸ: 1587 ਅਤੇ ਵੋਖੋ ਹਾਸ਼ੀਆ ਸੂਰਤ ਬਕਰਾ 191/2)