27 : 59
قُلِ ٱلۡحَمۡدُ لِلَّهِ وَسَلَٰمٌ عَلَىٰ عِبَادِهِ ٱلَّذِينَ ٱصۡطَفَىٰٓۗ ءَآللَّهُ خَيۡرٌ أَمَّا يُشۡرِكُونَ
(ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਅੱਲਾਹ ਲਈ ਹਨ। ਉਸ ਦੇ ਉਹਨਾਂ ਬੰਦਿਆਂ ’ਤੇ ਸਲਾਮ ਹੋਵੇ ਜਿਨ੍ਹਾਂ ਨੂੰ ਉਸ ਨੇ (ਪੈਗ਼ੰਬਰੀ ਲਈ) ਚੁਣ ਲਿਆ ਹੈ। ਕੀ ਅੱਲਾਹ ਚੰਗੇਰਾ ਹੈ ਜਾਂ ਉਹ (ਇਸ਼ਟ) ਜਿਨ੍ਹਾਂ ਨੂੰ ਇਹ ਲੋਕੀ (ਰੱਬ ਦਾ) ਸ਼ਰੀਕ ਥਾਪ ਰਹੇ ਹਨ?
Explanation & meanings · 1
- ਇਸ ਆਇਤ ਰਾਹੀਂ ਸ਼ਿਰਕ ਤੋਂ ਡਰਾਇਆ ਜਾ ਰਿਹਾ ਹੈ, ਕਿਉਂ ਜੋ ਸ਼ਿਰਕ ਅੱਲਾਹ ਦੀ ਮੁਹੱਬਤ ਦੇ ਉਲਟ ਹੈ, ਜਦ ਕਿ ਇਕ ਮੋਮਿਨ ਦੇ ਦਿਲ ਵਿਚ ਸਭ ਤੋਂ ਵੱਧ ਮੁਹੱਬਤ ਅੱਲਾਹ ਅਤੇ ਉਸ ਦੇ ਰਸੂਲ ਦੀ ਹੋਣੀ ਚਾਹੀਦੀ ਹੈ। ਸ਼ਿਰਕ ਮੁਆਫ਼ੀ ਯੋਗ ਵੀ ਨਹੀਂ ਜੇ ਕੋਈ ਵਿਅਕਤੀ ਸ਼ਿਰਕ ਕਰਦੇ ਕਰਦੇ ਹੀ ਮਰ ਜਾਵੇ ਤਾਂ ਉਹ ਸਦਾ ਲਈ ਨਰਕੀ ਹੈ।