أَمَّنۡ خَلَقَ ٱلسَّمَٰوَٰتِ وَٱلۡأَرۡضَ وَأَنزَلَ لَكُم مِّنَ ٱلسَّمَآءِ مَآءٗ فَأَنۢبَتۡنَا بِهِۦ حَدَآئِقَ ذَاتَ بَهۡجَةٖ مَّا كَانَ لَكُمۡ أَن تُنۢبِتُواْ شَجَرَهَآۗ أَءِلَٰهٞ مَّعَ ٱللَّهِۚ بَلۡ هُمۡ قَوۡمٞ يَعۡدِلُونَ
(ਕੀ ਇਹ ਝੂਠੇ ਇਸ਼ਟ ਚੰਗੇਰੇ ਹਨ) ਜਾਂ ਉਹ (ਅੱਲਾਹ) ਜਿਸ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ ਤੇ ਤੁਹਾਡੇ ਲਈ ਅਕਾਸ਼ ਤੋਂ ਮੀਂਹ ਬਰਸਾਇਆ ? ਫੇਰ ਇਸ (ਮੀਂਹ) ਤੋਂ ਅਸੀਂ ਰਮਣੀਕ ਬਾਗ਼ ਉਗਾਏ ਜਿਨ੍ਹਾਂ ਬਾਗ਼ਾਂ ਦੇ ਦਰਖ਼ਤਾਂ ਨੂੰ ਤੁਸੀਂ ਕਦੇ ਵੀ ਉਗਾ ਨਹੀਂ ਸੀ ਸਕਦੇ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? (ਜੋ ਇਹ ਸਭ ਕੁੱਝ ਕਰ ਸਕਦਾ ਹੋਵੇ)। ਇਹੋ ਲੋਕ ਹਨ ਜਿਹੜੇ ਥਾਪੇ ਹੋਏ ਇਸ਼ਟਾਂ ਨੂੰ ਅੱਲਾਹ ਦੇ ਬਰਾਬਰ ਖੜ੍ਹਾ ਕਰਦੇ ਹਨ।