فَتَبَسَّمَ ضَاحِكٗا مِّن قَوۡلِهَا وَقَالَ رَبِّ أَوۡزِعۡنِيٓ أَنۡ أَشۡكُرَ نِعۡمَتَكَ ٱلَّتِيٓ أَنۡعَمۡتَ عَلَيَّ وَعَلَىٰ وَٰلِدَيَّ وَأَنۡ أَعۡمَلَ صَٰلِحٗا تَرۡضَىٰهُ وَأَدۡخِلۡنِي بِرَحۡمَتِكَ فِي عِبَادِكَ ٱلصَّٰلِحِينَ
ਇਸ (ਕੀੜੀ) ਦੀ ਇਹ ਗੱਲ ਸੁਣ ਕੇ ਸੁਲੇਮਾਨ ਮੁਸਕੜੀਂ ਹੱਸ ਪਿਆ ਅਤੇ ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਤੂੰ ਮੈਨੂੰ ਇਹ ਬਲ ਬਖ਼ਸ਼ ਕਿ ਮੈਂ ਤੇਰੇ ਉਹਨਾਂ ਸਾਰੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰਦਾ ਰਹਾਂ, ਜਿਹੜੀਆਂ ਵੀ ਤੈਨੇ ਮੈਨੂੰ ਅਤੇ ਮੇਰੇ ਮਾਂ-ਪਿਓ ਨੂੰ ਬਖ਼ਸ਼ੀਆਂ ਹਨ। ਇਸ ਗੱਲ ਲਈ ਵੀ (ਦੁਆਂ ਮੰਗਦਾ ਹਾਂ) ਕਿ ਮੈਂ ਅਜਿਹੇ ਭਲੇ ਕੰਮ ਕਰਾਂ ਜਿਹੜੇ ਤੂੰ ਪਸੰਦ ਕਰੇ ਅਤੇ ਆਪਣੀ ਮਿਹਰ ਸਦਕਾ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਲੈ।