27 : 62
أَمَّن يُجِيبُ ٱلۡمُضۡطَرَّ إِذَا دَعَاهُ وَيَكۡشِفُ ٱلسُّوٓءَ وَيَجۡعَلُكُمۡ خُلَفَآءَ ٱلۡأَرۡضِۗ أَءِلَٰهٞ مَّعَ ٱللَّهِۚ قَلِيلٗا مَّا تَذَكَّرُونَ
ਕੀ ਉਹ ਝੂਠੇ ਇਸ਼ਟ ਚੰਗੇ ਹਨ ਜਾਂ ਉਹ ਅੱਲਾਹ ਚੰਗਾ ਹੈ ਜਿਹੜਾ ਬੇਵਸ (ਮਜਬੂਰ) ਦੀ ਦੁਆ ਕਬੂਲਦਾ ਹੈ, ਉਸ ਦੀ ਪੁਕਾਰ ਨੂੰ ਸੁਣ ਕੇ ਉਸ ਦੀਆਂ ਮੁਸ਼ਕਲਾਂ, ਤਕਲੀਫ਼ਾਂ ਨੂੰ ਦੂਰ ਕਰਦਾ ਹੈ। ਉਹ ਤੁਹਾਨੂੰ ਧਰਤੀ ਦਾ ਆਧਿਕਾਰੀ ਬਣਾਉਂਦਾ ਹੈ ? ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? ਤੁਸੀਂ ਤਾਂ ਬਹੁਤ ਹੀ ਘੱਟ ਸੋਚ ਵਿਚਾਰ ਕਰਦੇ ਹੋ।