27 : 63
أَمَّن يَهۡدِيكُمۡ فِي ظُلُمَٰتِ ٱلۡبَرِّ وَٱلۡبَحۡرِ وَمَن يُرۡسِلُ ٱلرِّيَٰحَ بُشۡرَۢا بَيۡنَ يَدَيۡ رَحۡمَتِهِۦٓۗ أَءِلَٰهٞ مَّعَ ٱللَّهِۚ تَعَٰلَى ٱللَّهُ عَمَّا يُشۡرِكُونَ
ਕੀ ਬੁਤ ਚੰਗੇ ਹਨ ਜਾਂ ਕਿ ਉਹ ਜਿਹੜਾ ਤੁਹਾਨੂੰ ਜਲ ਅਤੇ ਥਲ ਦੇ ਹਨੇਰਿਆਂ ਵਿੱਚੋਂ ਰਾਹ ਵਿਖਾਉਂਦਾ ਹੈ ਅਤੇ ਜਿਹੜਾ ਆਪਣੀਆਂ ਰਹਿਮਤਾਂ ਤੋਂ ਪਹਿਲਾਂ ਹੀ (ਬਾਰਿਸ਼ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ (ਇਸ਼ਟ) ਹੈ? ਅੱਲਾਹ ਤਾਂ ਉਹਨਾਂ ਸਭ (ਇਸ਼ਟਾਂ ਤੋਂ) ਬਹੁਤ ਉੱਚਾ ਹੈ ਜਿਨ੍ਹਾਂ ਨੂੰ ਉਹ (ਰੱਬ ਦਾ) ਸ਼ਰੀਕ ਥਾਪਦੇ ਹਨ।