Skip to content
ਸੂਰਤਾਂ ਦੀ ਸੂਚੀ /

الفَاتِحة

الفَاتِحة is chapter 1 of the Quran and has 7 verses. This page presents it in full in the Uthmani script, with a verse-by-verse translation of its meaning.

7 ਆਇਤਾਂ ਸੂਰਤ ਨੰਬਰ 1
ਆਇਤ ਉੱਤੇ ਜਾਓ
ਪੰਜਾਬੀ · Arif

بِسۡمِ ٱللَّهِ ٱلرَّحۡمَٰنِ ٱلرَّحِيمِ

ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

ٱلۡحَمۡدُ لِلَّهِ رَبِّ ٱلۡعَٰلَمِينَ

ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।

Explanation & meanings · 1
  1. ‘ਰਬ’ ਅੱਲਾਹ ਦੇ ਸਿਫ਼ਾਤੀ (ਗੁਣਵਾਨ) ਨਾਵਾਂ ਵਿਚੋਂ ਹੇ। ਇਸ ਦਾ ਅਰਥ ਹੈ ਸਾਰੀ ਸਰਿਸ਼ਟੀ ਭਾਵ ਦੁਨੀਆਂ ਜਹਾਨ ਦਾ ਪਾਲਣਹਾਰ, ਸਿਰਜਣਹਾਰ, ਹਾਕਮ, ਸਰਿਸ਼ਟੀ ਦੀ ਦੇਖਭਾਲ, ਸ਼ਾਸਨ ਚਲਾਉਣ ਵਾਲਾ ਅਤੇ ਦਾਤਾ ਆਦਿ।

ٱلرَّحۡمَٰنِ ٱلرَّحِيمِ

ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।

مَٰلِكِ يَوۡمِ ٱلدِّينِ

ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।

إِيَّاكَ نَعۡبُدُ وَإِيَّاكَ نَسۡتَعِينُ

ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।