Skip to content

ਰਸੂਲ ﷺ ਦੇ ਅਦਬ ਦਾ ਧਿਆਨ ਕਿਵੇਂ ਰੱਖਿਆ ਜਾਵੇ?

الباب / الفصل
قسم الآداب الإسلامية

السؤال

س2: كيف يكون الأدب مع الرسول صلى الله عليه وسلم؟

ਪ੍ਰ2: ਰਸੂਲ ﷺ ਦੇ ਅਦਬ ਦਾ ਧਿਆਨ ਕਿਵੇਂ ਰੱਖਿਆ ਜਾਵੇ?

الجواب

ج:1. اتباعه والاقتداء به.

قال تعالى:

﴿لَّقَدۡ كَانَ لَكُمۡ فِي رَسُولِ ٱللَّهِ أُسۡوَةٌ حَسَنَةٞ لِّمَن كَانَ يَرۡجُواْ ٱللَّهَ وَٱلۡيَوۡمَ ٱلۡأٓخِرَ وَذَكَرَ ٱللَّهَ كَثِيرٗا﴾

[الأحزاب: ٢١].

  1. طاعته.
  2. ترك معصيته.

﴿مَّن يُطِعِ ٱلرَّسُولَ فَقَدۡ أَطَاعَ ٱللَّهَۖ وَمَن تَوَلَّىٰ فَمَآ أَرۡسَلۡنَٰكَ عَلَيۡهِمۡ حَفِيظٗا﴾

[النساء: ٨٠].

  1. تصديقه فيما أخبر.

﴿وَمَا يَنطِقُ عَنِ ٱلۡهَوَىٰٓ٣

إِنۡ هُوَ إِلَّا وَحۡيٞ يُوحَىٰ﴾

[النجم: ٣-٤].

  1. عدم الابتداع في الزيادة على سنته.

قال عليه الصلاة والسلام:

«من أحدث في أمرنا هذا ما ليس فيه فهو رد»

متفق عليه.

  1. محبته أكثر من النفس ومن كل الناس.

«لا يؤمن أحدكم حتى أكون أحب إليه من والده وولده، والناس أجمعين»

  1. تعظيمه ونصرته ونصرة سنته.

قال سبحانه:

﴿لِّتُؤۡمِنُواْ بِٱللَّهِ وَرَسُولِهِۦ وَتُعَزِّرُوهُ وَتُوَقِّرُوهُۚ ﴾

[الفتح: ٩].

ਉੱਤਰ- 1. ਆਪ ﷺ ਦੀ ਪਾਲਣਾ ਅਤੇ ਆਪ ਦੀ ਪੈਰਵੀ ਕਰ ਕੇ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਬੇਸ਼ੱਕ ਤੁਹਾਡੇ ਲਈ ਅੱਲਾਹ ਦੇ ਰਸੂਲ (ਹਜ਼ਰਤ ਮੁਹੰਮਦ ਸ:) ਦੀ ਸ਼ਖ਼ਸੀਅਤ ਇੱਕ ਉੱਤਮ ਨਮੂਨਾ ਹੈ (ਅਤੇ ਇਹ ਨਮੂਨਾ) ਹਰ ਉਸ ਵਿਅਕਤੀ ਲਈ ਹੈ ਜਿਹੜਾ ਅੱਲਾਹ ਅਤੇ ਕਿਆਮਤ ਦਿਹਾੜੇ ਦੀ ਆਸ ਰੱਖਦਾ ਹੈ ਅਤੇ ਅੱਲਾਹ ਨੂੰ ਵਧੇਰੇ ਯਾਦ ਕਰਦਾ ਹੈ।"

(ਸੂਰਤ ਅਲ-ਅਹਜ਼ਾਬ: 21)

  1. ਉਸ ਦੀ ਆਗਿਆ ਦਾ ਪਾਲਣ ਕਰਨਾ।
  2. ਉਸ ਦੀ ਨਾਫ਼ਰਮਾਨੀ (ਅਣਆਗਿਆਕਾਰੀ) ਤੋਂ ਬਚਣਾ।

"ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ.) ਦੀ ਤਾਅਬੇਦਾਰੀ ਕੀਤੀ, ਉਸ ਨੇ ਅੱਲਾਹ ਦੀ ਤਾਅਬੇਦਾਰੀ ਕੀਤੀ, ਜਿਹੜਾ (ਨਬੀ ਦੀ ਤਾਅਬੇਦਾਰੀ ਤੋਂ) ਮੁੱਖ ਮੋੜੇਗਾ (ਤਾਂ ਉਹ ਮੋੜ ਲਵੇ) (ਹੇ ਨਬੀ) ਅਸੀਂ ਤੁਹਾਨੂੰ ਕੋਈ ਪਹਿਰੇਦਾਰ ਬਣਾ ਕੇ ਤਾਂ ਨਹੀਂ ਭੇਜਿਆ।"

(ਸੂਰਤ ਅਨ-ਨਿਸਾ: 80)

  1. ਉਨ੍ਹਾਂ ਵੱਲੋਂ ਦੱਸੀਆਂ ਖਬਰਾਂ ਨੂੰ ਸੱਚ ਮੰਨਣਾ।

"ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।"

"ਉਹ ਤਾਂ ਇੱਕ ਵਹੀ (ਰੱਬੀ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।"

(ਸੂਰਤ ਅਨ-ਨਜਮ: 3-4)

  1. ਆਪ ﷺ ਦੀ ਸੁੰਨਤ ਵਿੱਚ ਵਾਧਾ ਨਾ ਕਰਕੇ ਅਤੇ ਬਿੱਦਤਾਂ ਤੋਂ ਬਚ ਕੇ।

ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

"ਜਿਸਨੇ ਸਾਡੇ ਇਸ ਮਾਮਲੇ (ਦੀਨ) ਵਿੱਚ ਕੋਈ ਅਜਿਹੀ ਚੀਜ਼ ਘੜ੍ਹ ਲਿਆਂਦੀ ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਮਰਦੂਦ ਹੈ (ਰੱਦ ਕੀਤੀ ਜਾਂਦੀ ਹੈ)।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।

ਆਪ ﷺ ਨਾਲ ਆਪਣੇ ਆਪ ਅਤੇ ਬਾਕੀ ਸਾਰੇ ਲੋਕਾਂ ਤੋਂ ਵੱਧ ਮੁਹੱਬਤ ਕਰ ਕੇ।

«ਤੁਹਾਡੇ ਵਿੱਚੋਂ ਕੋਈ ਵੀ ਉਸ ਵੇਲੇ ਤੱਕ ਈਮਾਨ ਵਾਲਾ (ਮੋਮਿਨ) ਨਹੀਂ ਹੋ ਸਕਦਾ, ਜਦੋਂ ਤੱਕ ਕਿ ਮੈਂ ਉਸ ਲਈ ਉਸਦੇ ਪਿਓ, ਉਸਦੀ ਸੰਤਾਨ ਅਤੇ ਬਾਕੀ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋ ਜਾਵਾਂ।»

  1. ਆਪ ﷺ ਦਾ ਸਤਿਕਾਰ ਕਰ ਕੇ ਅਤੇ ਆਪ ਤੇ ਆਪ ਦੀ ਸੁੰਨਤ ਦਾ ਸਹਿਯੋਗ ਕਰ ਕੇ।

ਅੱਲਾਹ ਤਆਲਾ ਦਾ ਫਰਮਾਨ ਹੈ:

"(ਸੋ ਹੇ ਲੋਕੋ!) ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ.) ਉੱਤੇ ਈਮਾਨ ਲਿਆਓ, ਤੁਸੀਂ ਉਸ (ਰਸੂਲ) ਦੀ ਮਦਦ ਕਰੋ ਅਤੇ ਉਸ ਦਾ ਸਤਿਕਾਰ ਕਰੋ..."

(ਸੂਰਤ ਅਲ-ਫ਼ਤਹ: 29)