Skip to content

ਅੱਲਾਹ ਤਆਲਾ ਪ੍ਰਤੀ ਸਾਡਾ ਰਵੱਈਆ (ਵਿਹਾਰ) ਕਿਹੋ ਜਿਹਾ ਹੋਵੇ?

الباب / الفصل
قسم الآداب الإسلامية

السؤال

س1: كيف يكون الأدب مع الله تَعَالَى؟

ਪ੍ਰ1: ਅੱਲਾਹ ਤਆਲਾ ਪ੍ਰਤੀ ਸਾਡਾ ਰਵੱਈਆ (ਵਿਹਾਰ) ਕਿਹੋ ਜਿਹਾ ਹੋਵੇ?

الجواب

ج:1. تعظيمه سُبْحَانَهُ وَتَعَالَى.

قال تعالى:

﴿وَمَا قَدَرُواْ ٱللَّهَ حَقَّ قَدۡرِهِۦ وَٱلۡأَرۡضُ جَمِيعٗا قَبۡضَتُهُۥ يَوۡمَ ٱلۡقِيَٰمَةِ وَٱلسَّمَٰوَٰتُ مَطۡوِيَّٰتُۢ بِيَمِينِهِۦۚ سُبۡحَٰنَهُۥ وَتَعَٰلَىٰ عَمَّا يُشۡرِكُونَ﴾

[الزمر: ٦٧].

  1. عبادته وحده لا شريك له.

قال سبحانه:

﴿وَمَآ أُمِرُوٓاْ إِلَّا لِيَعۡبُدُواْ ٱللَّهَ مُخۡلِصِينَ لَهُ ٱلدِّينَ حُنَفَآءَ﴾

[البينة: ٥].

  1. طاعته.

﴿يَٰٓأَيُّهَا ٱلَّذِينَ ءَامَنُوٓاْ أَطِيعُواْ ٱللَّهَ﴾

[محمد: ٣٣].

  1. ترك معصيته.

﴿وَمَن يَعۡصِ ٱللَّهَ وَرَسُولَهُۥ وَيَتَعَدَّ حُدُودَهُۥ يُدۡخِلۡهُ نَارًا خَٰلِدٗا فِيهَا وَلَهُۥ عَذَابٞ مُّهِينٞ﴾

[النساء: ١٤].

  1. شكره وحمده جَلَّ وَعَلَا على فضله ونعمه التي لا تحصى.

﴿وَٱشۡكُرُواْ نِعۡمَتَ ٱللَّهِ إِن كُنتُمۡ إِيَّاهُ تَعۡبُدُونَ﴾

[النحل: ١١٤].

  1. والصبر على أقداره.

﴿وَٱصۡبِرُوٓاْۚ إِنَّ ٱللَّهَ مَعَ ٱلصَّٰبِرِينَ﴾

[الأنفال: ٤٦].

ਉੱਤਰ- ਅੱਲਾਹ ਪ੍ਰਤੀ ਸਾਡਾ ਰਵੱਈਆ ਸਤਿਕਾਰ ਅਤੇ ਸਨਮਾਨ ਵਾਲਾ ਹੋਵੇ ਜਿਵੇਂ: 1. ਉਸਦੀ ਵਡਿਆਈ ਕਰਨਾ,

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਅਤੇ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਨਹੀਂ ਕੀਤੀ ਜਿਵੇਂ ਕਿ ਉਸ ਦੀ ਕਦਰ ਕਰਨ ਦਾ ਹੱਕ ਹੈ। ਕਿਆਮਤ ਵਾਲੇ ਦਿਨ ਸਾਰੀ ਧਰਤੀ ਉਸ ਦੀ ਮੁੱਠੀ ਵਿੱਚ ਹੋਵੇਗੀ ਅਤੇ ਅਕਾਸ਼ ਉਸ ਦੇ ਸੱਜੇ ਹੱਥ ਵਿੱਚ ਵਲੇਟੇ ਹੋਏ ਹੋਣਗੇ। ਉਹ ਪਾਕ ਹੈ ਅਤੇ ਉਸ ਸ਼ਿਰਕ ਤੋਂ ਸਰਵਉੱਚ ਹੈ ਜੋ ਇਹ ਲੋਕ ਕਰਦੇ ਹਨ।"

(ਸੂਰਤ ਅਜ਼-ਜ਼ੁਮਰ: 65)

  1. ਕੇਵਲ ਅੱਲਾਹ ਤਆਲਾ ਦੀ ਹੀ ਇਬਾਦਤ ਕਰਨਾ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਕਰਨਾ।

ਅੱਲਾਹ ਤਆਲਾ ਦਾ ਫਰਮਾਨ ਹੈ:

«ਜਦ ਕਿ ਉਨ੍ਹਾਂ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ...»

(ਸੂਰਤ ਅਲ-ਬੱਯਨਾ: 5)

  1. ਉਸ ਦੀ ਆਗਿਆ ਦਾ ਪਾਲਣ ਕਰਨਾ।

«ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਆਗਿਆ ਦੀ ਪਾਲਣਾ ਕਰੋ...»

(ਸੂਰਤ ਮੁਹੰਮਦ: 19)

  1. ਉਸ ਦੀ ਨਾਫ਼ਰਮਾਨੀ (ਅਣਆਗਿਆਕਾਰੀ) ਤੋਂ ਬਚਣਾ।

«ਜੋ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ ਦੀ ਨਾਫ਼ਰਮਾਨੀ ਕਰੇਗਾ ਅਤੇ ਉਸ (ਅੱਲਾਹ) ਦੀਆਂ ਹੱਦਾਂ ਦੀ ਉਲੰਘਣਾ ਕਰੇਗਾ, ਉਸ (ਨਾਫ਼ਰਮਾਨ) ਨੂੰ (ਅੱਲਾਹ) ਨਰਕ ਵਿੱਚ ਸੁੱਟ ਦੇਵੇਗਾ, ਜਿੱਥੇ ਉਹ ਹਮੇਸ਼ਾ ਲਈ ਰਹੇਗਾ ਅਤੇ ਅਜਿਹੇ ਲੋਕਾਂ ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੈ।»

(ਸੂਰਤ ਅਨ-ਨਿਸਾ: 80)

  1. ਉਸ ਦੇ ਅਣਗਿਣਤ ਉਪਕਰਨਾਂ, ਮਿਹਰਾਂ ਅਤੇ ਕਿਰਪਾ ਦਾ ਸ਼ੁਕਰ ਕਰਨਾ ਅਤੇ ਉਸਦੀ ਵਡਿਆਈ ਤੇ ਮਹਾਨਤਾ ਦਾ ਵਰਨਣ ਕਰਨਾ।

«ਜੇ ਤੁਸੀਂ ਉਸੇ ਦੀ ਬੰਦਗੀ ਕਰਦੇ ਹੋ ਤਾਂ ਅੱਲਾਹ ਦੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰੋ।»

[ਸੂਰਤ ਅਨ-ਨਹਲ: 114]

  1. ਉਸ ਦੀ ਲਿਖੀ ਹੋਈ ਤਕਦੀਰ (ਕਿਸਮਤ) 'ਤੇ ਧੀਰਜ ਰੱਖਣਾ ਤੇ ਸਬਰ ਕਰਨਾ।

"...ਸੋ ਤੁਸੀਂ ਧੀਰਜ ਤੋਂ ਕੰਮ ਲਵੋ। ਅੱਲਾਹ ਧੀਰਜ ਨਾਲ ਕੰਮ ਕਰਨ ਵਾਲਿਆਂ ਦਾ ਹੀ ਸਾਥੀ ਹੈ।"

[ਸੂਰਤ ਅਲ-ਅਨਫਾਲ: 2]