Skip to content
ਸੂਰਤਾਂ ਦੀ ਸੂਚੀ /

الفَتح

الفَتح is chapter 48 of the Quran and has 29 verses. This page presents it in full in the Uthmani script, with a verse-by-verse translation of its meaning.

29 ਆਇਤਾਂ ਸੂਰਤ ਨੰਬਰ 48
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

إِنَّا فَتَحۡنَا لَكَ فَتۡحٗا مُّبِينٗا

(ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਖੱਲ੍ਹੀ ਫ਼ਤਿਹ ਬਖ਼ਸ਼ ਦਿੱਤੀ ਹੈ।

لِّيَغۡفِرَ لَكَ ٱللَّهُ مَا تَقَدَّمَ مِن ذَنۢبِكَ وَمَا تَأَخَّرَ وَيُتِمَّ نِعۡمَتَهُۥ عَلَيۡكَ وَيَهۡدِيَكَ صِرَٰطٗا مُّسۡتَقِيمٗا

ਤਾਂ ਜੋ ਅੱਲਾਹ ਤੁਹਾਡੀਆਂ ਸਾਰੀਆਂ ਅਗਲੀਆਂ ਪਿਛਲੀਆਂ ਭੁੱਲਾਂ ਨੂੰ ਮੁਆਫ਼ ਕਰ ਦੇਵੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤ (ਇਨਾਮ) ਨੂੰ ਪੂਰੀ ਕਰੇ ਅਤੇ ਤੁਹਾਨੂੰ ਸਿੱਧੀ ਰਾਹ ਦੀ ਹਿਦਾਇਤ ਬਖ਼ਸ਼ੇ।

Explanation & meanings · 1
  1. ਹਜ਼ਰਤ ਮੂਗ਼ੈਰਾ ਬਿਨ ਸ਼ਾਅਬਾ ਤੋਂ ਪਤਾ ਲਗਦਾ ਹੈ ਕਿ ਨਬੀ (ਸ:) ਤਹੱਜਦ ਦੀ ਨਮਾਜ਼ ਵਿਚ ਇੰਨੀ ਦੇਰ ਖੜੇ ਰਹਿੰਦੇ ਸੀ ਕਿ ਉਨ੍ਹਾਂ ਦੇ ਪੈਰਾਂ ਉੱਤੇ ਸੋਜਾ ਆ ਜਾਂਦਾ ਸੀ। ਲੋਕਾਂ ਨੇ ਕਿਹਾ ਕਿ ਅੱਲਾਹ ਨੇ ਤਾਂ ਤੁਹਾਡੇ ਅਗਲੇ ਪਿਛਲੇ ਸਾਰੇ ਹੀ ਗੁਨਾਹ ਬਖ਼ਸ਼ ਦਿੱਤੇ ਹਨ ਫੇਰ ਤੁਸੀਂ ਇੰਨੀ ਤਪੱਸਿਆ ਕਿਉਂ ਕਰਦੇ ਹੋ। ਤਾਂ ਆਪ (ਸ:) ਨੇ ਫ਼ਰਮਾਇਆ, ਕੀ ਮੈਂ ਅੱਲਾਹ ਦਾ ਧੰਨਵਾਦੀ ਬੰਦਾ ਨਾ ਬਣਾਂ ? (ਸਹੀ ਬੁਖ਼ਾਰੀ, ਹਦੀਸ: 4836)

وَيَنصُرَكَ ٱللَّهُ نَصۡرًا عَزِيزًا

ਅਤੇ ਅੱਲਾਹ ਤੁਹਾਡੀ ਭਰਪੂਰ ਮਦਦ ਕਰੇ।

هُوَ ٱلَّذِيٓ أَنزَلَ ٱلسَّكِينَةَ فِي قُلُوبِ ٱلۡمُؤۡمِنِينَ لِيَزۡدَادُوٓاْ إِيمَٰنٗا مَّعَ إِيمَٰنِهِمۡۗ وَلِلَّهِ جُنُودُ ٱلسَّمَٰوَٰتِ وَٱلۡأَرۡضِۚ وَكَانَ ٱللَّهُ عَلِيمًا حَكِيمٗا

ਉਹੀਓ (ਅੱਲਾਹ) ਹੈ ਜਿਸ ਨੇ ਮੋਮਿਨਾਂ ਦੇ ਦਿਲਾਂ ਵਿਚ ਸਕੀਨਤ (ਮਨ ਦੀ ਸ਼ਾਂਤੀ) ਉਤਾਰੀ ਤਾਂ ਜੋ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਹੋਵੇ। ਅਕਾਸ਼ ਤੇ ਧਰਤੀ ਦੀਆਂ ਸਾਰੀਆਂ ਫ਼ੌਜਾਂ ਅੱਲਾਹ ਦੇ ਹੀ ਅਧੀਨ ਹਨ। ਅੱਲਾਹ ਵੱਡਾ ਜਾਣਨਹਾਰ ਤੇ ਯੁਕਤੀਮਾਨ ਹੈ।

لِّيُدۡخِلَ ٱلۡمُؤۡمِنِينَ وَٱلۡمُؤۡمِنَٰتِ جَنَّٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَا وَيُكَفِّرَ عَنۡهُمۡ سَيِّـَٔاتِهِمۡۚ وَكَانَ ذَٰلِكَ عِندَ ٱللَّهِ فَوۡزًا عَظِيمٗا

(ਇਹ ਸਭ ਕੁੱਝ ਇਸ ਲਈ ਕੀਤਾ ਹੈ) ਤਾਂ ਜੋ ਉਹ ਮੋਮਿਨ ਪੁਰਸ਼ਾਂ ਨੂੰ ਤੇ ਮੋਮਿਨ ਇਸਤਰੀਆਂ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਲ ਕਰੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਸਦਾ ਉਹਨਾਂ ਬਾਗ਼ਾਂ ਵਿਚ ਹੀ ਰਹਿਣਗੇ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਉਹਨਾਂ ਤੋਂ ਦੂਰ ਕਰ ਦੇਵੇਗਾ। ਅੱਲਾਹ ਦੀ ਨਜ਼ਰ ਵਿਚ ਇਹ ਬਹੁਤ ਵੱਡੀ ਕਾਮਯਾਬੀ ਹੈ।