يَٰٓأَيُّهَا ٱلَّذِينَ ءَامَنُواْ لَا تُقَدِّمُواْ بَيۡنَ يَدَيِ ٱللَّهِ وَرَسُولِهِۦۖ وَٱتَّقُواْ ٱللَّهَۚ إِنَّ ٱللَّهَ سَمِيعٌ عَلِيمٞ
ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਤੋਂ (ਕਿਸੇ ਪੱਖੋਂ ਵੀ) ਅਗਾਂਹ ਨਾ ਵਧੋ ਅਤੇ ਅੱਲਾਹ ਤੋਂ ਡਰਦੇ ਰਿਹਾ ਕਰੋ, ਅੱਲਾਹ (ਹਰ ਗੱਲ) ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
- ਭਾਵ ਦੀਨ ਦੇ ਮਾਮਲੇ ਵਿਚ ਅੱਲਾਹ ਅਤੇ ਉਸ ਦੇ ਰਸੂਲ ਤੋਂ ਅੱਗੇ ਵਧਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂ ਜੋ ਅੱਲਾਹ ਤਆਲਾ ਨੇ ਇਸ ਦੀ ਸਖ਼ਤ ਨਖੇਦੀ ਕੀਤੀ ਹੈ। ਜਿਹੜਾ ਕੋਈ ਦੀਨ ਦੇ ਵਿਚ ਨਵੀਂ ਗੱਲ ਵਧਾਉਂਦਾ ਹੈ ਉਸ ਨੂੰ ਬਿਦਅਤੀ ਕਿਹਾ ਜਾਂਦਾ ਹੈ।