إِنَّ ٱلَّذِينَ يُبَايِعُونَكَ إِنَّمَا يُبَايِعُونَ ٱللَّهَ يَدُ ٱللَّهِ فَوۡقَ أَيۡدِيهِمۡۚ فَمَن نَّكَثَ فَإِنَّمَا يَنكُثُ عَلَىٰ نَفۡسِهِۦۖ وَمَنۡ أَوۡفَىٰ بِمَا عَٰهَدَ عَلَيۡهُ ٱللَّهَ فَسَيُؤۡتِيهِ أَجۡرًا عَظِيمٗا
(ਹੇ ਨਬੀ!) ਬੇਸ਼ੱਕ ਜਿਹੜੇ ਲੋਕ ਤੁਹਾਡੇ ਨਾਲ ‘ਬੈਅਤ’ (ਪ੍ਰਤਿੱਗਿਆ) ਕਰ ਰਹੇ ਹਨ, ਅਸਲ ਵਿਚ ਉਹ ਅੱਲਾਹ ਨਾਲ ‘ਬੈਅਤ’ ਕਰ ਰਹੇ ਹਨ। ਅੱਲਾਹ ਦਾ ਹੱਥ ਉਹਨਾਂ ਦੇ ਹੱਥਾਂ ਉੱਤੇ ਹੈ। ਹੁਣ ਜਿਹੜਾ ਆਪਣੀ ਪ੍ਰਤਿੱਗਿਆ ਨੂੰ ਤੋੜੇਗਾ, ਉਸ ਦੀ ਪ੍ਰਤਿੱਗਿਆ ਤੋੜਨ ਦਾ ਦੋਸ਼ ਉਸ ਦੇ ਆਪਣੇ ਹੀ ਸਿਰ ਹੋਵੇਗਾ। ਅਤੇ ਜਿਹੜਾ ਉਸ ‘ਬੈਅਤ’ ਨੂੰ ਤੋੜ ਨਿਭਾਏਗਾ ਜੋ ਉਸ ਨੇ ਅੱਲਾਹ ਨਾਲ ਕੀਤੀ ਹੈ ਤਾਂ ਅੱਲਾਹ ਉਸ ਨੂੰ ਛੇਤੀ ਹੀ ਵੱਡਾ-ਉੱਚਾ ਬਦਲਾ ਦੇਵੇਗਾ।