هُمُ ٱلَّذِينَ كَفَرُواْ وَصَدُّوكُمۡ عَنِ ٱلۡمَسۡجِدِ ٱلۡحَرَامِ وَٱلۡهَدۡيَ مَعۡكُوفًا أَن يَبۡلُغَ مَحِلَّهُۥۚ وَلَوۡلَا رِجَالٞ مُّؤۡمِنُونَ وَنِسَآءٞ مُّؤۡمِنَٰتٞ لَّمۡ تَعۡلَمُوهُمۡ أَن تَطَـُٔوهُمۡ فَتُصِيبَكُم مِّنۡهُم مَّعَرَّةُۢ بِغَيۡرِ عِلۡمٖۖ لِّيُدۡخِلَ ٱللَّهُ فِي رَحۡمَتِهِۦ مَن يَشَآءُۚ لَوۡ تَزَيَّلُواْ لَعَذَّبۡنَا ٱلَّذِينَ كَفَرُواْ مِنۡهُمۡ عَذَابًا أَلِيمًا
ਇਹ ਉਹ ਲੋਕ ਹਨ ਜਿਨ੍ਹਾਂ ਨੇ (ਤੁਹਾਡਾ) ਇਨਕਾਰ ਕੀਤਾ ਅਤੇ ਤੁਹਾਨੂੰ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਜਾਣ ਤੋਂ ਰੋਕਿਆ ਅਤੇ ਕੁਰਬਾਨੀ ਦੇ ਜਾਨਵਰਾਂ ਨੂੰ ਵੀ ਕੁਰਬਾਨਗਾਹ ਜਾਣ ਤੋਂ ਰੋਕੀਂ ਰੱਖਿਆ। ਜੇ (ਮੱਕੇ ਵਿਖੇ) ਕੁੱਝ ਈਮਾਨ ਵਾਲੇ ਪੁਰਸ਼ ਅਤੇ ਈਮਾਨ ਵਾਲੀ ਇਸਤਰੀਆਂ ਨਾ ਹੁੰਦੀਆਂ ਜਿਨ੍ਹਾਂ (ਦੇ ਈਮਾਨ) ਨੂੰ ਤੁਸੀਂ ਜਾਣਦੇ ਵੀ ਨਹੀਂ ਸੀ, (ਜੇ ਇਹ ਖ਼ਤਰਾ ਨਾ ਹੁੰਦਾ ਕਿ) ਤੁਸੀਂ (ਕਾਫ਼ਿਰਾਂ ਨਾਲ ਲੜਦੇ ਹੋਏ) ਉਹਨਾਂ (ਈਮਾਨ ਵਾਲਿਆਂ) ਨੂੰ ਵੀ ਲਤਾੜ ਸੁੱਟੋਗੇ ਤੇ ਅਣਜਾਣਪੁਣੇ ਵਿਚ ਹੋਏ ਉਹਨਾਂ ਦੇ ਕਤਲ ਕਾਰਨ ਤੁਹਾਨੂੰ ਦੁੱਖ ਹੁੰਦਾ (ਤਾਂ ਤੁਹਾਨੂੰ ਲੜਨ ਦੀ ਆਗਿਆ ਦੇ ਦਿੱਤੀ ਜਾਂਦੀ, ਪਰ ਇੰਜ ਨਹੀਂ ਕੀਤਾ) ਤਾਂ ਜੋ ਅੱਲਾਹ ਜਿਸ ਨੂੰ ਚਾਹੇ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਵੇ। ਜੇ ਉਹ (ਈਮਾਨ ਵਾਲੇ ਤੇ ਇਨਕਾਰੀ) ਵਖਰੇ-ਵਖਰੇ ਹੋ ਜਾਂਦੇ ਤਾਂ ਜਿਹੜੇ ਉਹਨਾਂ ਵਿੱਚੋਂ ਇਨਕਾਰੀ ਸੀ, ਅਸੀਂ ਉਹਨਾਂ ਨੂੰ ਦੁਖਦਾਈ ਸਜ਼ਾ ਦਿੰਦੇ।