إِذۡ جَعَلَ ٱلَّذِينَ كَفَرُواْ فِي قُلُوبِهِمُ ٱلۡحَمِيَّةَ حَمِيَّةَ ٱلۡجَٰهِلِيَّةِ فَأَنزَلَ ٱللَّهُ سَكِينَتَهُۥ عَلَىٰ رَسُولِهِۦ وَعَلَى ٱلۡمُؤۡمِنِينَ وَأَلۡزَمَهُمۡ كَلِمَةَ ٱلتَّقۡوَىٰ وَكَانُوٓاْ أَحَقَّ بِهَا وَأَهۡلَهَاۚ وَكَانَ ٱللَّهُ بِكُلِّ شَيۡءٍ عَلِيمٗا
ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਜਦੋਂ ਉਹਨਾਂ ਨੇ ਆਪਣੇ ਦਿਲਾਂ ਵਿਚ ਹਟਧਰਮੀ ਪੈਦਾ ਕਰ ਲਈ, ਹਟਧਰਮੀ ਵੀ ਅਗਿਆਨਤਾ ਵਾਲੀ, ਤਾਂ ਅੱਲਾਹ ਨੇ ਆਪਣੇ ਰਸੂਲ ਤੇ ਮੋਮਿਨਾਂ ਉੱਤੇ ਸਕੀਨਤ (ਸ਼ਾਂਤੀ) ਉਤਾਰੀ ਅਤੇ ਉਹਨਾਂ ਨੂੰ ਅੱਲਾਹ ਦੇ ਡਰ ਉੱਤੇ ਕਾਇਮ ਰੱਖਿਆ, ਕਿਉਂ ਜੋ ਉਹੀਓ ਉਸ ਦੇ ਵਧੇਰੇ ਹੱਕਦਾਰ ਤੇ ਯੋਗ ਸਨ। ਅੱਲਾਹ ਹਰੇਕ ਚੀਜ਼ ਦਾ ਗਿਆਨ ਰਖਦਾ ਹੈ।