Skip to content

ਸਾਨੂੰ ਇਸਲਾਮੀ ਅਖਲਾਕ (ਕਦਰਾਂ ਕੀਮਤਾਂ) ਨੂੰ ਕਿਉਂ ਅਪਣਾਉਣਾ ਚਾਹੀਦਾ ਹੈ?

الباب / الفصل
قسم الأخلاق

السؤال

س٢: لماذا نلتزم الأخلاق الإسلامية؟

ਪ੍ਰ2: ਸਾਨੂੰ ਇਸਲਾਮੀ ਅਖਲਾਕ (ਕਦਰਾਂ ਕੀਮਤਾਂ) ਨੂੰ ਕਿਉਂ ਅਪਣਾਉਣਾ ਚਾਹੀਦਾ ਹੈ?

الجواب

ج:١. لأنها سبب لمحبة الله تَعَالَى.

في الحديث:

«أَحَبُّ عبادِ اللهِ إلى اللهِ تعالى قال أَحسنُهم خُلُقًا»

رواه الحاكم والطبراني.

  1. وسبب لمحبة الخلق.
  2. وهي أثقل شيء في الميزان.
  • في الحديث:

«أَثْقَلُ شَيْءٍ فِي الْمِيزَانِ يَوْمَ الْقِيَامَةِ خُلُقٌ حَسَنٌ»

رواه أبو داود والترمذي.

  1. وتضاعف الأجر والثواب بحسن الخلق.

«إِنَّ الْمُؤْمِنَ يُدْرِكُ بِحُسْنِ خُلُقِهِ دَرَجَاتِ قَائِمِ اللَّيْلِ صَائِمِ النَّهَارِ»

رواه أحمد.

  1. وعلامة على كمال الإيمان.

«أَكْمَلُ الْمُؤْمِنِينَ إِيمَانًا أَحْسَنُهُمْ خُلُقًا»

ਉੱਤਰ- 1. ਕਿਉਂਕਿ ਇਹ ਅੱਲਾਹ ਤਆਲਾ ਦੀ ਮੁਹੱਬਤ ਦਾ ਸਾਧਨ ਹੈ।

ਇੱਕ ਹਦੀਸ ਵਿੱਚ ਆਉਂਦਾ ਹੈ:

«ਅੱਲਾਹ ਤਆਲਾ ਦਾ ਸਭ ਤੋਂ ਪਿਆਰਾ ਬੰਦਾ ਉਹ ਹੈ, ਜੋ ਸਭ ਤੋਂ ਚੰਗੇ ਅਖਲਾਕ ਵਾਲਾ ਹੋਵੇ।»

ਇਸਨੂੰ ਹਾਕੀਮ ਅਤੇ ਤਬਰਾਨੀ ਨੇ ਰਿਵਾਇਤ ਕੀਤਾ ਹੈ।

  1. ਇਸ ਨਾਲ ਲੋਕਾਂ ਦੀ ਮੁਹੱਬਤ ਵੀ ਹਾਸਲ ਹੁੰਦੀ ਹੈ।
  2. ਇਹ ਕਿਆਮਤ ਦੇ ਦਿਨ ਮੀਜ਼ਾਨ (ਤੱਕੜੀ) ਵਿੱਚ ਸਭ ਤੋਂ ਭਾਰੀ ਚੀਜ਼ ਹੋਵੇਗੀ।

«ਕਿਆਮਤ ਦੇ ਦਿਨ ਮੀਜ਼ਾਨ ਵਿੱਚ ਸਭ ਤੋਂ ਵਜ਼ਨਦਾਰ ਚੀਜ਼ ਚੰਗੇ ਅਖਲਾਕ ਹੋਣਗੇ।»

ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

  1. ਚੰਗੀ ਨੈਤਿਕਤਾ ਨਾਲ ਨੇਕੀਆਂ ਅਤੇ ਸਵਾਬ ਕਈ ਗੁਣਾ ਵੱਧ ਜਾਂਦੇ ਹਨ।

«ਬੇਸ਼ੱਕ ਮੋਮਿਨ ਆਪਣੇ ਚੰਗੇ ਅਖਲਾਕ ਦੁਆਰਾ ਤਹੱਜਦ (ਰਾਤ ਦੀ ਨਮਾਜ਼) ਪੜ੍ਹਨ ਵਾਲੇ ਅਤੇ ਰੋਜ਼ੇ ਰੱਖਣ ਵਾਲੇ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ।»

ਇਮਾਮ ਅਹਿਮਦ ਨੇ ਰਿਵਾਇਤ ਕੀਤੀ ਹੈ।

  1. ਇਹ ਈਮਾਨ ਦੇ ਮੁਕੱਮਲ (ਸੰਪੂਰਨ) ਹੋਣ ਦੀ ਨਿਸ਼ਾਨੀ ਹੈ।

«ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ ਜਿਸਦਾ ਆਚਰਣ (ਵਿਹਾਰ) ਸਭ ਤੋਂ ਵਧੀਆ ਹੋਵੇ।»