42 : 11
فَاطِرُ ٱلسَّمَٰوَٰتِ وَٱلۡأَرۡضِۚ جَعَلَ لَكُم مِّنۡ أَنفُسِكُمۡ أَزۡوَٰجٗا وَمِنَ ٱلۡأَنۡعَٰمِ أَزۡوَٰجٗا يَذۡرَؤُكُمۡ فِيهِۚ لَيۡسَ كَمِثۡلِهِۦ شَيۡءٞۖ وَهُوَ ٱلسَّمِيعُ ٱلۡبَصِيرُ
ਅਕਾਸ਼ਾਂ ਤੇ ਧਰਤੀ ਦਾ ਸਿਰਜਨਹਾਰ ਵੀ ਉਹੀਓ ਹੈ। ਉਸੇ ਨੇ ਤੁਹਾਡੀ ਜਿਨਸ ਵਿੱਚੋਂ ਤੁਹਾਡੇ ਲਈ ਜੋੜੇ ਬਣਾਏ ਅਤੇ ਪਸ਼ੂਆਂ ਵਿੱਚੋਂ ਵੀ ਉਹਨਾਂ ਦੀ ਜਿਨਸ ਦੇ ਜੋੜੇ ਬਣਾਏ। ਇਸ ਤਰ੍ਹਾਂ ਉਹ ਤੁਹਾਡੀਆਂ ਨਸਲਾਂ ਨੂੰ ਫੈਲਾਉਂਦਾ ਰਹਿੰਦਾ ਹੈ। (ਸ੍ਰਿਸ਼ਟੀ ਦੀ) ਕੋਈ ਵੀ ਸ਼ੈਅ ਉਸ ਵਰਗੀ ਨਹੀਂ। ਉਹ (ਹਰ ਗੱਲ ਨੂੰ) ਚੰਗੀ ਤਰ੍ਹਾਂ ਸੁਣਦਾ ਹੈ ਤੇ (ਹਰ ਕੰਮ ਨੂੰ) ਚੰਗੀ ਤਰ੍ਹਾਂ ਵੇਖਦਾ ਹੈ।