Skip to content
ਸੂਰਤਾਂ ਦੀ ਸੂਚੀ /

الشُّورى

الشُّورى is chapter 42 of the Quran and has 53 verses. This page presents it in full in the Uthmani script, with a verse-by-verse translation of its meaning.

53 ਆਇਤਾਂ ਸੂਰਤ ਨੰਬਰ 42
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

عٓسٓقٓ

ਐਨ, ਸੀਨ, ਕਾਫ਼।

كَذَٰلِكَ يُوحِيٓ إِلَيۡكَ وَإِلَى ٱلَّذِينَ مِن قَبۡلِكَ ٱللَّهُ ٱلۡعَزِيزُ ٱلۡحَكِيمُ

(ਹੇ ਰਸੂਲ!) ਅੱਲਾਹ ਜਿਹੜਾ ਜ਼ੋਰਾਵਰ ਤੇ ਯੁਕਤੀਮਾਨ ਹੈ, ਉਹ ਤੁਹਾਡੇ ਵੱਲ ਵੀ ਅਤੇ ਇਸੇ ਤਰ੍ਹਾਂ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਵੱਲ ਵੀ ਵਹੀ (ਰੱਬੀ ਪੈਗ਼ਾਮ) ਭੇਜਦਾ ਰਿਹਾ ਹੈ।

Explanation & meanings · 1
  1. ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 163/4

لَهُۥ مَا فِي ٱلسَّمَٰوَٰتِ وَمَا فِي ٱلۡأَرۡضِۖ وَهُوَ ٱلۡعَلِيُّ ٱلۡعَظِيمُ

ਅਕਾਸ਼ਾਂ ਤੇ ਧਰਤੀ ਵਿਚ ਜਿਹੜਾ ਕੁੱਝ ਵੀ ਹੈ ਉਹ ਸਭ ਉਸੇ ਦਾ ਹੈ। ਉਹ ਸਰਵਉੱਚ ਤੇ ਵੱਡੀਆਂ ਸ਼ਾਨਾਂ ਵਾਲਾ ਹੈ।

تَكَادُ ٱلسَّمَٰوَٰتُ يَتَفَطَّرۡنَ مِن فَوۡقِهِنَّۚ وَٱلۡمَلَٰٓئِكَةُ يُسَبِّحُونَ بِحَمۡدِ رَبِّهِمۡ وَيَسۡتَغۡفِرُونَ لِمَن فِي ٱلۡأَرۡضِۗ أَلَآ إِنَّ ٱللَّهَ هُوَ ٱلۡغَفُورُ ٱلرَّحِيمُ

ਹੋ ਸਕਦਾ ਹੈ ਕਿ ਅਕਾਸ਼ (ਅੱਲਾਹ ਦੇ ਜਲਾਲ ਤੋਂ ਡਰਦੇ ਹੋਏ) ਆਪਣੇ ਉੱਤੋਂ ਪਾਟ ਜਾਣ। ਫ਼ਰਿਸ਼ਤੇ ਆਪਣੇ ਪਾਲਣਹਾਰ ਦੀ ਸ਼ਲਾਘਾ ਕਰਦੇ ਹੋਏ ਉਸ ਦੀ ਤਸਬੀਹ (ਸਿਮਰਨ) ਕਰ ਰਹੇ ਹਨ ਅਤੇ ਧਰਤੀ ਦੇ ਵਸਨੀਕਾਂ ਲਈ ਬਖ਼ਸ਼ਿਸ਼ ਦੀਆਂ ਅਰਦਾਸਾਂ ਕਰਦੇ ਹਨ। ਚੇਤੇ ਰਹੇ ਕਿ ਬੇਸ਼ੱਕ ਅੱਲਾਹ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।