42 : 48
فَإِنۡ أَعۡرَضُواْ فَمَآ أَرۡسَلۡنَٰكَ عَلَيۡهِمۡ حَفِيظًاۖ إِنۡ عَلَيۡكَ إِلَّا ٱلۡبَلَٰغُۗ وَإِنَّآ إِذَآ أَذَقۡنَا ٱلۡإِنسَٰنَ مِنَّا رَحۡمَةٗ فَرِحَ بِهَاۖ وَإِن تُصِبۡهُمۡ سَيِّئَةُۢ بِمَا قَدَّمَتۡ أَيۡدِيهِمۡ فَإِنَّ ٱلۡإِنسَٰنَ كَفُورٞ
(ਹੇ ਨਬੀ!) ਜੇ ਉਹ ਮੂੰਹ ਮੋੜਦੇ ਹਨ ਤਾਂ ਮੋੜ ਲੈਣ ਅਸੀਂ ਤੁਹਾਨੂੰ ਉਹਨਾਂ ਉੱਤੇ ਕੋਈ ਨਿਗਰਾਨ ਬਣਾ ਕੇ ਨਹੀਂ ਭੇਜਿਆ ? ਤੁਹਾਡੇ ਜ਼ਿੰਮੇ ਤਾਂ (ਰੱਬੀ ਪੈਗ਼ਾਮ ਨੂੰ ਲੋਕਾਂ ਤੱਕ) ਪਹੁੰਚਾ ਦੇਣਾ ਹੀ ਹੈ। ਜਦੋਂ ਮਨੁੱਖ ਨੂੰ ਅਸੀਂ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਸੇਖ਼ੀਆਂ ਮਾਰਦਾ ਹੈ, ਜੇ ਉਸ ਨੂੰ ਆਪਣੀਆਂ ਕਰਤੂਤਾਂ ਕਾਰਨ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ (ਸਾਰੇ ਅਹਿਸਾਨ ਭੁੱਲ ਕੇ) ਵੱਡਾ ਨਾ-ਸ਼ੁਕਰਾ ਬਣ ਜਾਂਦਾ ਹੈ।