42 : 22
تَرَى ٱلظَّٰلِمِينَ مُشۡفِقِينَ مِمَّا كَسَبُواْ وَهُوَ وَاقِعُۢ بِهِمۡۗ وَٱلَّذِينَ ءَامَنُواْ وَعَمِلُواْ ٱلصَّٰلِحَٰتِ فِي رَوۡضَاتِ ٱلۡجَنَّاتِۖ لَهُم مَّا يَشَآءُونَ عِندَ رَبِّهِمۡۚ ذَٰلِكَ هُوَ ٱلۡفَضۡلُ ٱلۡكَبِيرُ
ਤੁਸੀਂ ਇਹਨਾਂ ਜ਼ਾਲਮਾਂ ਨੂੰ (ਕਿਆਮਤ ਦਿਹਾੜੇ) ਵੇਖੋਗੇ ਕਿ ਉਹ ਆਪਣੀਆਂ ਕਰਣੀਆਂ ਦੀ ਸਜ਼ਾ ਤੋਂ ਡਰ ਰਹੇ ਹੋਣਗੇ, ਜਦੋਂ ਕਿ ਉਹ ਸਜ਼ਾ ਉਹਨਾਂ ਨੂੰ ਮਿਲ ਕੇ ਰਹੇਗੀ, ਅਤੇ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹ ਲੋਕ ਜੰਨਤ ਦੇ ਬਾਗ਼ਾਂ ਵਿਚ ਹੋਣਗੇ। ਉਹਨਾਂ ਲਈ ਉਹਨਾਂ ਦੇ ਰੱਬ ਦੇ ਕੋਲ ਉਹ ਸਭ ਕੁੱਝ ਹੋਵੇਗਾ ਜੋ ਉਹ ਚਾਹੁਣਗੇ। ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ।