42 : 18
يَسۡتَعۡجِلُ بِهَا ٱلَّذِينَ لَا يُؤۡمِنُونَ بِهَاۖ وَٱلَّذِينَ ءَامَنُواْ مُشۡفِقُونَ مِنۡهَا وَيَعۡلَمُونَ أَنَّهَا ٱلۡحَقُّۗ أَلَآ إِنَّ ٱلَّذِينَ يُمَارُونَ فِي ٱلسَّاعَةِ لَفِي ضَلَٰلِۭ بَعِيدٍ
ਜਿਹੜੇ ਲੋਕੀ ਉਸ (ਕਿਆਮਤ) ਉੱਤੇ ਵਿਸ਼ਵਾਸ ਨਹੀਂ ਰਖੱਦੇ, ਉਹ ਤਾਂ ਉਸ ਲਈ ਕਾਹਲੀਆਂ ਪਾ ਰਹੇ ਹਨ। ਪਰ ਜਿਨ੍ਹਾਂ ਦਾ ਉਸ ਉੱਤੇ ਈਮਾਨ ਹੈ ਉਹ ਉਸ ਤੋਂ ਡਰਦੇ ਹਨ ਕਿਉਂ ਜੋ ਉਹ ਜਾਣਦੇ ਹਨ ਕਿ ਉਸ ਦਾ ਆਉਣਾ ਅਟਲ ਸੱਚਾਈ ਹੈ। ਸਾਵਧਾਨ ਰਹੋ! ਜਿਹੜੇ ਲੋਕ ਕਿਆਮਤ ਦੇ ਬਾਰੇ ਝਗੜਦੇ ਹਨ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ।