34 : 46
۞ قُلۡ إِنَّمَآ أَعِظُكُم بِوَٰحِدَةٍۖ أَن تَقُومُواْ لِلَّهِ مَثۡنَىٰ وَفُرَٰدَىٰ ثُمَّ تَتَفَكَّرُواْۚ مَا بِصَاحِبِكُم مِّن جِنَّةٍۚ إِنۡ هُوَ إِلَّا نَذِيرٞ لَّكُم بَيۡنَ يَدَيۡ عَذَابٖ شَدِيدٖ
(ਹੇ ਨਬੀ!) ਆਖ ਦਿਓ ਕਿ ਮੈਂ ਤਾਂ ਤੁਹਾਨੂੰ ਇਕ ਹੀ ਗੱਲ ਦੀ ਨਸੀਹਤ ਕਰਦਾ ਹਾਂ ਕਿ ਤੁਸੀਂ ਅੱਲਾਹ ਵਾਸਤੇ, ਇਕੱਲੇ-ਇਕੱਲੇ ਜਾਂ ਦੋ-ਦੋ ਮਿਲ ਕੇ (ਇਕ ਪਾਸੇ) ਖੜ੍ਹੇ ਹੋ ਜਾਓ ਤੇ ਰਤਾ ਸੋਚ-ਵਿਚਾਰ ਤਾਂ ਕਰੋ (ਕਿ ਹਕੀਕਤ ਕੀ ਹੈ) ਤੁਹਾਡੇ ਇਸ ਸਾਥੀ (ਮੁਹੰਮਦ ਸ:) ਵਿਚ ਕੋਈ ਵੀ ਦੀਵਾਨਗੀ ਵਾਲੀ ਗੱਲ ਨਹੀਂ, ਉਹ ਤਾਂ ਤੁਹਾਨੂੰ ਇਕ ਵੱਡੇ ਅਜ਼ਾਬ (ਕਿਆਮਤ ਦਿਹਾੜੇ ਦੇ) ਆਉਣ ਤੋਂ ਪਹਿਲਾਂ ਡਰਾਉਣ ਵਾਲਾ ਹੈ।