وَلِسُلَيۡمَٰنَ ٱلرِّيحَ غُدُوُّهَا شَهۡرٞ وَرَوَاحُهَا شَهۡرٞۖ وَأَسَلۡنَا لَهُۥ عَيۡنَ ٱلۡقِطۡرِۖ وَمِنَ ٱلۡجِنِّ مَن يَعۡمَلُ بَيۡنَ يَدَيۡهِ بِإِذۡنِ رَبِّهِۦۖ وَمَن يَزِغۡ مِنۡهُمۡ عَنۡ أَمۡرِنَا نُذِقۡهُ مِنۡ عَذَابِ ٱلسَّعِيرِ
ਅਸੀਂ ਸੁਲੇਮਾਨ ਦੇ ਅਧੀਨ ਹਵਾ ਨੂੰ ਕਰ ਦਿੱਤਾ। ਸਵੇਰੇ ਵੇਲੇ ਉਸ ਦਾ ਚੱਲਣਾ ਇਕ ਮਹੀਨੇ ਦੀ ਰਾਹ ਤਕ ਅਤੇ ਸੰਝ ਵੇਲੇ ਉਸ ਦਾ ਚੱਲਣਾ ਇਕ ਮਹੀਨੇ ਦੀ ਰਾਹ ਤਕ ਸੀ। ਅਸੀਂ ਉਸ (ਸੁਲੈਮਾਨ) ਲਈ ਪਿਘਲੇ ਹੋਏ ਤਾਂਬੇ ਦਾ ਚਸ਼ਮਾ ਵਗ੍ਹਾ ਦਿੱਤਾ ਅਤੇ ਉਸ ਦੇ ਅਧੀਨ ਕੁੱਝ ਅਜਿਹੇ ਜਿੰਨ ਕਰ ਛੱਡੇ ਸੀ ਜਿਹੜੇ ਉਸ ਦੇ ਅੱਗੇ ਉਸ ਦੇ ਰੱਬ ਦੇ ਹੁਕਮ ਨਾਲ ਕੰਮ ਕਰਦੇ ਸਨ ਅਤੇ ਉਹਨਾਂ (ਜਿੰਨਾਂ) ਵਿੱਚੋਂ ਜਿਸ ਨੇ ਵੀ ਸਾਡੇ ਹੁਕਮ ਦੀ ਉਲੰਘਣਾ ਕੀਤੀ ਅਸੀਂ ਉਸ ਨੂੰ ਦਹਕਦੀ ਹੋਈ ਅੱਗ ਦਾ ਸੁਆਦ ਚਖਾਉਂਦੇ ਹਾਂ।