وَقَالَ ٱلَّذِينَ كَفَرُواْ لَن نُّؤۡمِنَ بِهَٰذَا ٱلۡقُرۡءَانِ وَلَا بِٱلَّذِي بَيۡنَ يَدَيۡهِۗ وَلَوۡ تَرَىٰٓ إِذِ ٱلظَّٰلِمُونَ مَوۡقُوفُونَ عِندَ رَبِّهِمۡ يَرۡجِعُ بَعۡضُهُمۡ إِلَىٰ بَعۡضٍ ٱلۡقَوۡلَ يَقُولُ ٱلَّذِينَ ٱسۡتُضۡعِفُواْ لِلَّذِينَ ٱسۡتَكۡبَرُواْ لَوۡلَآ أَنتُمۡ لَكُنَّا مُؤۡمِنِينَ
ਅਤੇ ਕਾਫ਼ਿਰ ਆਖਦੇ ਹਨ ਕਿ ਅਸੀਂ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਵਾਂਗੇ ਅਤੇ ਨਾ ਹੀ ਇਸ ਤੋਂ ਪਹਿਲੀਆਂ ਕਿਤਾਬਾਂ ’ਤੇ (ਈਮਾਨ ਹੈ)। (ਹੇ ਨਬੀ!) ਕਾਸ਼! ਜੇ ਤੁਸੀਂ ਉਹਨਾਂ ਜ਼ਾਲਮਾਂ ਨੂੰ ਉਸ ਸਮੇਂ ਵੇਖੋ ਜਦੋਂ ਉਹ ਆਪਣੇ ਰੱਬ ਦੇ ਹਜ਼ੂਰ ਖਲੋਤੇ ਇਕ ਦੂਜੇ ’ਤੇ ਆਰੋਪ ਲਾ ਰਹੇ ਹੋਣਗੇ। ਜਿਹੜੇ ਲੋਕੀ ਸੰਸਾਰ ਵਿਚ ਕਮਜ਼ੋਰ ਸਮਝੇ ਜਾਂਦੇ ਸੀ ਉਹ ਵਡਿਆਈ ਮਾਰਨ ਵਾਲਿਆਂ ਨੂੰ ਆਖਣਗੇ ਕਿ ਜੇ ਤੁਸੀਂ ਨਾ ਹੁੰਦੇ ਤਾਂ ਅਸੀਂ ਵੀ ਈਮਾਨ ਵਾਲੇ ਹੁੰਦੇ।