فَقَالُواْ رَبَّنَا بَٰعِدۡ بَيۡنَ أَسۡفَارِنَا وَظَلَمُوٓاْ أَنفُسَهُمۡ فَجَعَلۡنَٰهُمۡ أَحَادِيثَ وَمَزَّقۡنَٰهُمۡ كُلَّ مُمَزَّقٍۚ إِنَّ فِي ذَٰلِكَ لَأٓيَٰتٖ لِّكُلِّ صَبَّارٖ شَكُورٖ
ਪਰ ਉਹਨਾਂ (ਸਬਾ ਦੀ ਬਸਤੀ ਵਾਲਿਆਂ) ਨੇ ਬੇਨਤੀ ਕੀਤੀ ਕਿ ਹੇ ਸਾਡੇ ਰੱਬਾ! ਸਾਡੀ ਯਾਤਰਾ ਵਿਚ ਦੂਰੀਆਂ (ਭਾਵ ਦੇਸ਼ ਦੀਆਂ ਸਰਹਦਾਂ) ਵਧਾ ਦੇ। (ਇਹ ਕਹਿ ਕੇ) ਉਹਨਾਂ ਨੇ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ, ਸੋ ਅਸੀਂ ਉਹਨਾਂ ਨੂੰ ਕਿੱਸੇ-ਕਹਾਣੀਆਂ ਬਣਾ ਛੱਡਿਆ ਅਤੇ ਉਹਨਾਂ ਨੂੰ (ਪੁਰਾਣੇ ਕਿੱਸਿਆਂ ਵਾਂਗ) ਤਿੱਤਰ-ਬਿੱਤਰ ਕਰ ਦਿੱਤਾ (ਭਾਵ ਅਜ਼ਾਬ ਦੇ ਛੱਡਿਆ)। ਬੇਸ਼ੱਕ ਹਰੇਕ ਸਬਰ ਤੇ ਸ਼ੁਕਰ ਕਰਨ ਵਾਲੇ ਵਿਅਕਤੀ ਲਈ ਇਸ (ਕਿੱਸੇ) ਵਿਚ ਮਹੱਤਵਪੂਰਨ ਸਿੱਖਿਆਵਾਂ ਹਨ।