Skip to content
ਸੂਰਤਾਂ ਦੀ ਸੂਚੀ /

فَاطِر

فَاطِر is chapter 35 of the Quran and has 45 verses. This page presents it in full in the Uthmani script, with a verse-by-verse translation of its meaning.

45 ਆਇਤਾਂ ਸੂਰਤ ਨੰਬਰ 35
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

ٱلۡحَمۡدُ لِلَّهِ فَاطِرِ ٱلسَّمَٰوَٰتِ وَٱلۡأَرۡضِ جَاعِلِ ٱلۡمَلَٰٓئِكَةِ رُسُلًا أُوْلِيٓ أَجۡنِحَةٖ مَّثۡنَىٰ وَثُلَٰثَ وَرُبَٰعَۚ يَزِيدُ فِي ٱلۡخَلۡقِ مَا يَشَآءُۚ إِنَّ ٱللَّهَ عَلَىٰ كُلِّ شَيۡءٖ قَدِيرٞ

ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੈ ਅਤੇ ਦੋ-ਦੋ ਤਿੰਨ ਤਿੰਨ ਚਾਰ ਚਾਰ ਪਰਾਂ ਵਾਲੇ ਫ਼ਰਿਸ਼ਤਿਆਂ ਰਾਹੀਂ ਆਪਣੇ ਸੁਨੇਹੇ ਪਹੁੰਚਾਉਣ ਵਾਲਾ ਹੈ। ਉਹ ਆਪਣੀ ਰਚਨਾ ਵਿਚ ਜਿਵੇਂ ਚਾਹਵੇ ਵਾਧਾ ਕਰਦਾ ਹੈ। ਅੱਲਾਹ ਹਰ ਚੀਜ਼ ਦੀ ਸਮਰਥਾ ਰੱਖਦਾ ਹੈ।

مَّا يَفۡتَحِ ٱللَّهُ لِلنَّاسِ مِن رَّحۡمَةٖ فَلَا مُمۡسِكَ لَهَاۖ وَمَا يُمۡسِكۡ فَلَا مُرۡسِلَ لَهُۥ مِنۢ بَعۡدِهِۦۚ وَهُوَ ٱلۡعَزِيزُ ٱلۡحَكِيمُ

ਅੱਲਾਹ ਲੋਕਾਂ ਲਈ ਆਪਣੀਆਂ ਰਹਿਮਤਾਂ ਦੇ ਜਿਹੜੇ ਬੂਹੇ ਖੋਲ ਦਿੰਦਾ ਹੈ ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਜਿਸ ਨੂੰ ਉਹ ਬੰਦ ਕਰ ਦਿੰਦਾ ਹੈ ਉਸ ਨੂੰ ਕੋਈ ਖੋਲ ਨਹੀਂ ਸਕਦਾ ਅਤੇ ਉਹੀਓ ਸ਼ਕਤੀਸ਼ਾਲੀ ਤੇ ਹਿਕਮਤ ਵਾਲਾ (ਸੂਝ-ਬੂਝ ਦਾਨਾਈ ਵਾਲਾ) ਹੈ।

يَٰٓأَيُّهَا ٱلنَّاسُ ٱذۡكُرُواْ نِعۡمَتَ ٱللَّهِ عَلَيۡكُمۡۚ هَلۡ مِنۡ خَٰلِقٍ غَيۡرُ ٱللَّهِ يَرۡزُقُكُم مِّنَ ٱلسَّمَآءِ وَٱلۡأَرۡضِۚ لَآ إِلَٰهَ إِلَّا هُوَۖ فَأَنَّىٰ تُؤۡفَكُونَ

ਹੇ ਲੋਕੋ! ਅੱਲਾਹ ਵੱਲੋਂ ਜੋ ਤੁਹਾਡੇ ਉੱਤੇ ਉਪਕਾਰ ਕੀਤੇ ਗਏ ਹਨ ਉਹਨਾਂ ਨੂੰ ਯਾਦ ਰੱਖੋ। ਕੀ ਅੱਲਾਹ ਤੋਂ ਛੁੱਟ ਕੋਈ ਹੋਰ ਰਚਨਾਹਾਰ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਤੋਂ ਰਿਜ਼ਕ ਦਿੰਦਾ ਹੋਵੇ ? ਛੁੱਟ ਉਸ (ਅੱਲਾਹ) ਤੋਂ ਕੋਈ ਵੀ ਹੋਰ (ਸੱਚਾ) ਇਸ਼ਟ ਨਹੀਂ, ਤੁਸੀਂ ਕਿਧਰੋਂ ਧੋਖਾ ਖਾ ਰਹੇ ਹੋ ?

وَإِن يُكَذِّبُوكَ فَقَدۡ كُذِّبَتۡ رُسُلٞ مِّن قَبۡلِكَۚ وَإِلَى ٱللَّهِ تُرۡجَعُ ٱلۡأُمُورُ

(ਹੇ ਨਬੀ!) ਜੇ ਇਹ (ਕਾਫ਼ਿਰ) ਤੁਹਾਨੂੰ ਝੁਠਲਾ ਰਹੇ ਹਨ (ਤਾਂ ਕੋਈ ਨਵੀਂ ਗੱਲ ਨਹੀਂ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਪੈਗ਼ੰਬਰ ਝੁਠਲਾਏ ਜਾ ਚੁੱਕੇ ਹਨ, ਅੰਤ ਉਹ ਸਾਰੇ ਮਾਮਲੇ (ਨਿਪਟਾਰੇ ਲਈ) ਅੱਲਾਹ ਕੋਲ ਹੀ ਜਾਣਗੇ।

يَٰٓأَيُّهَا ٱلنَّاسُ إِنَّ وَعۡدَ ٱللَّهِ حَقّٞۖ فَلَا تَغُرَّنَّكُمُ ٱلۡحَيَوٰةُ ٱلدُّنۡيَا وَلَا يَغُرَّنَّكُم بِٱللَّهِ ٱلۡغَرُورُ

ਹੇ ਲੋਕੋ! ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ, ਸੋ ਇਹ ਸੰਸਾਰਿਕ ਜੀਵਨ ਤੁਹਾਨੂੰ ਧੋਖੇ ਵਿਚ ਨਾ ਪਾਈਂ ਰੱਖੇ ਅਤੇ ਨਾ ਹੀ ਉਹ ਵੱਡਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ (ਅੱਲਾਹ ਬਾਰੇ ਕਿਸੇ) ਧੋਖੇ ਵਿਚ ਪਾ ਦੇਵੇ।