34 : 37
وَمَآ أَمۡوَٰلُكُمۡ وَلَآ أَوۡلَٰدُكُم بِٱلَّتِي تُقَرِّبُكُمۡ عِندَنَا زُلۡفَىٰٓ إِلَّا مَنۡ ءَامَنَ وَعَمِلَ صَٰلِحٗا فَأُوْلَٰٓئِكَ لَهُمۡ جَزَآءُ ٱلضِّعۡفِ بِمَا عَمِلُواْ وَهُمۡ فِي ٱلۡغُرُفَٰتِ ءَامِنُونَ
ਤੁਹਾਡੇ ਮਾਲ ਤੇ ਔਲਾਦ ਅਜਿਹੇ ਨਹੀਂ ਜਿਹੜੇ ਤੁਹਾਨੂੰ ਸਾਡੇ ਨੇੜੇ ਕਰ ਦੇਣ। ਹਾਂ! ਨੇੜੇ ਉਹ ਹਨ ਜਿਹੜੇ ਈਮਾਨ ਲੈ ਆਉਣ ਤੇ ਨੇਕ ਕੰਮ ਕਰਨ, ਉਹਨਾਂ ਲਈ ਉਹਨਾਂ ਦੇ ਕਰਮਾਂ ਦਾ ਦੂਣਾ ਬਦਲਾ ਹੈ ਅਤੇ ਉਹ ਨਿਸ਼ਚਿੰਤ ਹੋਕੇ ਉੱਚੀਆਂ-ਉੱਚੀਆਂ ਥਾਵਾਂ ’ਤੇ ਰਹਿਣਗੇ।