34 : 10
۞ وَلَقَدۡ ءَاتَيۡنَا دَاوُۥدَ مِنَّا فَضۡلٗاۖ يَٰجِبَالُ أَوِّبِي مَعَهُۥ وَٱلطَّيۡرَۖ وَأَلَنَّا لَهُ ٱلۡحَدِيدَ
ਬੇਸ਼ੱਕ ਅਸੀਂ ਹੀ ਦਾਊਦ ਨੂੰ ਆਪਣੇ ਵੱਲੋਂ ਵਡਿਆਈ ਬਖ਼ਸ਼ੀ ਸੀ। (ਅਸਾਂ ਹੁਕਮ ਦਿੱਤਾ ਕਿ) ਹੇ ਪਹਾੜੋ! ਉਸ (ਦਾਊਦ) ਦੇ ਸੰਗ (ਮੇਰੀ) ਤਸਬੀਹ ਕਰਿਆ ਕਰੋ ਅਤੇ ਇਹੋ ਹੁਕਮ ਪੰਛੀਆਂ ਨੂੰ ਵੀ ਸੀ ਅਤੇ ਅਸੀਂ ਉਸ ਲਈ ਲੋਹੇ ਨੂੰ ਨਰਮ ਕਰ ਦਿੱਤਾ।