فَلَمَّا قَضَيۡنَا عَلَيۡهِ ٱلۡمَوۡتَ مَا دَلَّهُمۡ عَلَىٰ مَوۡتِهِۦٓ إِلَّا دَآبَّةُ ٱلۡأَرۡضِ تَأۡكُلُ مِنسَأَتَهُۥۖ فَلَمَّا خَرَّ تَبَيَّنَتِ ٱلۡجِنُّ أَن لَّوۡ كَانُواْ يَعۡلَمُونَ ٱلۡغَيۡبَ مَا لَبِثُواْ فِي ٱلۡعَذَابِ ٱلۡمُهِينِ
ਫੇਰ ਜਦੋਂ ਅਸੀਂ ਉਹਨਾਂ (ਸੁਲੈਮਾਨ) ਲਈ ਮੌਤ ਦਾ ਹੁਕਮ ਲਾਗੂ ਕਰ ਦਿੱਤਾ ਤਾਂ ਇਸ ਦੀ ਸੂਚਨਾ ਜਿੰਨਾਂ ਨੂੰ ਦੇਣ ਵਾਲਾ ਕੇਵਲ ਉਹ ਸਿਊਂਕ ਵਾਲਾ ਕੀੜਾ ਸੀ, ਜਿਹੜਾ ਉਹਨਾਂ (ਸੁਲੈਮਾਨ) ਦੀ ਲਾਠੀ ਨੂੰ ਖਾ ਰਿਹਾ ਸੀ। ਜਦੋਂ ਉਹ (ਸੁਲੈਮਾਨ) ਡਿਗ ਪਏ, ਉਸ ਵੇਲੇ ਜਿੰਨਾਂ ਨੇ ਜਾਣਿਆ ਕਿ ਜੇਕਰ ਉਹ (ਜਿੰਨ) ਪਰੋਖ ਦੇ ਜਾਣਕਾਰ ਹੁੰਦੇ ਤਾਂ ਉਹ ਹੀਣਤਾ ਭਰੇ ਕਸ਼ਟ ਵਿਚ ਫਸੇ ਨਾ ਰਹਿੰਦੇ।