Skip to content
ਸੂਰਤਾਂ ਦੀ ਸੂਚੀ /

لُقمَان

لُقمَان is chapter 31 of the Quran and has 34 verses. This page presents it in full in the Uthmani script, with a verse-by-verse translation of its meaning.

34 ਆਇਤਾਂ ਸੂਰਤ ਨੰਬਰ 31
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

الٓمٓ

ਅਲਿਫ਼, ਲਾਮ, ਮੀਮ।

تِلۡكَ ءَايَٰتُ ٱلۡكِتَٰبِ ٱلۡحَكِيمِ

ਇਹ ਹਿਕਮਤ ਵਾਲੀ ਕਿਤਾਬ (•ਕੁਰਆਨ) ਦੀਆਂ ਆਇਤਾਂ ਹਨ।

هُدٗى وَرَحۡمَةٗ لِّلۡمُحۡسِنِينَ

ਜਿਸ ਵਿਚ ਨੇਕ ਕੰਮ ਕਰਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।

Explanation & meanings · 1
  1. ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 120/9

ٱلَّذِينَ يُقِيمُونَ ٱلصَّلَوٰةَ وَيُؤۡتُونَ ٱلزَّكَوٰةَ وَهُم بِٱلۡأٓخِرَةِ هُمۡ يُوقِنُونَ

(ਭਾਵ) ਜਿਹੜੇ ਲੋਕੀ ਨਮਾਜ਼ਾਂ ਨੂੰ ਕਾਇਮ ਕਰਦੇ ਹਨ ਤੇ ਜ਼ਕਾਤ ਦਿੰਦੇ ਹਨ ਅਤੇ ਪਰਲੋਕ ਉੱਤੇ ਪੱਕਾ ਵਿਸ਼ਵਾਸ ਰੱਖਦੇ ਹਨ।

أُوْلَٰٓئِكَ عَلَىٰ هُدٗى مِّن رَّبِّهِمۡۖ وَأُوْلَٰٓئِكَ هُمُ ٱلۡمُفۡلِحُونَ

ਇਹੋ ਉਹ ਲੋਕ ਹਨ ਜਿਹੜੇ ਆਪਣੇ ਰੱਬ ਵੱਲੋਂ ਹਿਦਾਇਤ ’ਤੇ ਹਨ ਅਤੇ ਇਹੋ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।