31 : 25
وَلَئِن سَأَلۡتَهُم مَّنۡ خَلَقَ ٱلسَّمَٰوَٰتِ وَٱلۡأَرۡضَ لَيَقُولُنَّ ٱللَّهُۚ قُلِ ٱلۡحَمۡدُ لِلَّهِۚ بَلۡ أَكۡثَرُهُمۡ لَا يَعۡلَمُونَ
ਜੇ ਤੁਸੀਂ ਇਹਨਾਂ ਨੂੰ ਪੁੱਛੋ ਕਿ ਅਕਾਸ਼ ਤੇ ਧਰਤੀ ਦੀ ਰਚਨਾਂ ਕਿਸ ਨੇ ਕੀਤੀ ਹੈ ਤਾਂ ਉਹ ਜ਼ਰੂਰ ਆਖਣਗੇ ਕਿ ਅੱਲਾਹ ਨੇ। (ਹੇ ਨਬੀ!) ਤੁਸੀਂ ਆਖੋ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਨੂੰ ਹੀ ਸ਼ੋਭਦੀਆਂ ਹਨ ਪਰ ਉਹਨਾਂ ਵਿੱਚੋਂ ਵਧੇਰੇ ਲੋਕ (ਇਹ ਗੱਲ) ਜਾਣਦੇ ਹੀ ਨਹੀਂ।