31 : 14
وَوَصَّيۡنَا ٱلۡإِنسَٰنَ بِوَٰلِدَيۡهِ حَمَلَتۡهُ أُمُّهُۥ وَهۡنًا عَلَىٰ وَهۡنٖ وَفِصَٰلُهُۥ فِي عَامَيۡنِ أَنِ ٱشۡكُرۡ لِي وَلِوَٰلِدَيۡكَ إِلَيَّ ٱلۡمَصِيرُ
ਅਸਾਂ ਮਨੁੱਖ ਨੂੰ ਉਸ ਦੇ ਮਾਪਿਆਂ ਪ੍ਰਤੀ ਵਧੀਆ ਤੋਂ ਵਧੀਆ ਵਿਹਾਰ ਕਰਨ ਦਾ ਹੁਕਮ ਦਿੱਤਾ ਹੈ। ਉਸ ਦੀ ਮਾਂ ਨੇ ਕਿੰਨੀਆਂ ਕਮਜ਼ੋਰੀਆਂ (ਦੁੱਖ) ਸਹਿ ਕੇ ਉਸ ਨੂੰ ਆਪਣੇ ਗਰਭ ਵਿਚ ਰੱਖਿਆ ਅਤੇ ਦੋ ਸਾਲ ਉਸਦੀ ਦੁੱਧ ਛੁੜਾਈ ਵਿਚ ਲੱਗ ਗਏ ਸੀ ਸੋ ਤੂੰ ਮੇਰਾ ਤੇ ਆਪਣੇ ਮਾਂ-ਪਿਓ ਦਾ ਧੰਨਵਾਦ ਕਰ, ਮੇਰੇ ਵੱਲ ਹੀ (ਤੁਸੀਂ ਸਭ ਨੇ) ਪਰਤ ਕੇ ਆਉਣਾ ਹੈ।