31 : 20
أَلَمۡ تَرَوۡاْ أَنَّ ٱللَّهَ سَخَّرَ لَكُم مَّا فِي ٱلسَّمَٰوَٰتِ وَمَا فِي ٱلۡأَرۡضِ وَأَسۡبَغَ عَلَيۡكُمۡ نِعَمَهُۥ ظَٰهِرَةٗ وَبَاطِنَةٗۗ وَمِنَ ٱلنَّاسِ مَن يُجَٰدِلُ فِي ٱللَّهِ بِغَيۡرِ عِلۡمٖ وَلَا هُدٗى وَلَا كِتَٰبٖ مُّنِيرٖ
ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਨੇ ਅਕਾਸ਼ ਤੇ ਧਰਤੀ ਦੀ ਹਰੇਕ ਚੀਜ਼ ਨੂੰ ਤੁਹਾਡੇ ਵੱਸ ਵਿਚ ਕਰ ਛੱਡਿਆ ਹੈ ਅਤੇ ਆਪਣੀਆਂ ਸਾਰੀਆਂ ਦਿਸਣ ਵਾਲੀਆਂ ਅਤੇ ਗੁਪਤ ਨਿਅਮਤਾਂ ਤੁਹਾਡੇ ਉੱਤੇ ਪੂਰੀਆਂ ਕਰ ਦਿੱਤੀਆਂ ਹਨ। ਕੁੱਝ ਲੋਕੀ ਉਹ ਹਨ ਜਿਹੜੇ ਬਿਨਾਂ ਕਿਸੇ ਗਿਆਨ ਜਾਂ ਹਿਦਾਇਤ ਜਾਂ ਬਿਨਾਂ ਕਿਸੇ ਚਾਨਣ ਵਿਖਾਉਣ ਵਾਲੀ ਕਿਤਾਬ ਤੋਂ ਰੱਬ ਸੰਬੰਧੀ ਬਹਿਸਾਂ ਕਰਦੇ ਹਨ।