31 : 27
وَلَوۡ أَنَّمَا فِي ٱلۡأَرۡضِ مِن شَجَرَةٍ أَقۡلَٰمٞ وَٱلۡبَحۡرُ يَمُدُّهُۥ مِنۢ بَعۡدِهِۦ سَبۡعَةُ أَبۡحُرٖ مَّا نَفِدَتۡ كَلِمَٰتُ ٱللَّهِۚ إِنَّ ٱللَّهَ عَزِيزٌ حَكِيمٞ
ਜੇ ਧਰਤੀ ਦੇ (ਸਾਰੇ) ਰੁੱਖਾਂ ਦੀਆਂ ਕਲਮਾਂ ਬਣ ਜਾਣ ਅਤੇ ਸਾਰੇ ਸਮੁੰਦਰਾਂ (ਦੇ ਪਾਣੀ) ਦੀ ਸਿਆਹੀ ਬਣ ਜਾਵੇ ਅਤੇ ਉਹਨਾਂ ਦੇ ਨਾਲ ਹੀ ਸੱਤ ਸਮੁੰਦਰ ਹੋਰ ਸਿਆਹੀ ਜਟਾਉਣ ਫੇਰ ਵੀ ਅੱਲਾਹ ਦੀਆਂ ਗੱਲਾਂ (ਲਿਖਣੋਂ) ਖ਼ਤਮ ਨਹੀਂ ਹੋਣਗੀਆਂ। ਬੇਸ਼ੱਕ ਅੱਲਾਹ ਡਾਢਾ ਜ਼ੋਰਾਵਰ ਤੇ ਹਿਕਮਤ ਵਾਲਾ (ਦਾਨਾਈ ਤੇ ਸੂਝ-ਬੂਝ) ਵਾਲਾ ਹੈ।