31 : 21
وَإِذَا قِيلَ لَهُمُ ٱتَّبِعُواْ مَآ أَنزَلَ ٱللَّهُ قَالُواْ بَلۡ نَتَّبِعُ مَا وَجَدۡنَا عَلَيۡهِ ءَابَآءَنَآۚ أَوَلَوۡ كَانَ ٱلشَّيۡطَٰنُ يَدۡعُوهُمۡ إِلَىٰ عَذَابِ ٱلسَّعِيرِ
ਜਦੋਂ ਉਹਨਾਂ (ਮੁਸ਼ਰਿਕਾਂ) ਨੂੰ ਕਿਹਾ ਜਾਂਦਾ ਕਿ ਜੋ ਅੱਲਾਹ ਨੇ ਉਤਾਰੀ ਹੈ ਉਸ (•ਕੁਰਆਨ) ਦੀ ਹੀ ਪਾਲਣਾ ਕਰੋ ਤਾਂ ਆਖਦੇ ਹਨ ਕਿ ਅਸੀਂ ਤਾਂ ਉਹੀਓ ਕਰਾਂਗਾ ਜੋ ਅਸੀਂ ਆਪਣੇ ਪਿਓ ਦਾਦਿਆਂ (ਬਜ਼ੁਰਗਾਂ) ਨੂੰ ਕਰਦੇ ਵੇਖਿਆ ਹੈ। (ਉਹਨਾਂ ਨੂੰ ਪੁਛੋ ਕਿ) ਭਾਵੇਂ ਸ਼ੈਤਾਨ ਉਹਨਾਂ ਨੂੰ ਨਰਕ ਵੱਲ ਹੀ ਬੁਲਾਉਂਦਾ ਹੋਵੇ, ਕੀ ਫੇਰ ਵੀ? (ਉਸੇ ਚੀਜ਼ ਦੀ ਪਾਲਣਾ ਕਰੋਗੇ?)