Skip to content
ਸੂਰਤਾਂ ਦੀ ਸੂਚੀ /

الرُّوم

الرُّوم is chapter 30 of the Quran and has 60 verses. This page presents it in full in the Uthmani script, with a verse-by-verse translation of its meaning.

60 ਆਇਤਾਂ ਸੂਰਤ ਨੰਬਰ 30
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

الٓمٓ

ਅਲਿਫ਼, ਲਾਮ, ਮੀਮ।

غُلِبَتِ ٱلرُّومُ

ਰੂਮੀ (ਈਰਾਨ) ਤੋਂ ਹਾਰ ਗਏ।

فِيٓ أَدۡنَى ٱلۡأَرۡضِ وَهُم مِّنۢ بَعۡدِ غَلَبِهِمۡ سَيَغۡلِبُونَ

ਨੇੜੇ ਦੀ ਧਰਤੀ (ਸ਼ਾਮ ਤੇ ਫਲਸਤੀਨ) ਵਿਚ ਉਹ (ਰੂਮੀ) ਆਪਣੀ ਇਸ ਹਾਰ ਮਗਰੋਂ ਛੇਤੀ ਹੀ (ਈਰਾਨ ਉੱਤੇ) ਜਿੱਤ ਪ੍ਰਾਪਤ ਕਰਨਗੇ।

فِي بِضۡعِ سِنِينَۗ لِلَّهِ ٱلۡأَمۡرُ مِن قَبۡلُ وَمِنۢ بَعۡدُۚ وَيَوۡمَئِذٖ يَفۡرَحُ ٱلۡمُؤۡمِنُونَ

ਕੁੱਝ ਕੁ ਵਰ੍ਹਿਆਂ ਵਿਚ ਹੀ ਉਹ ਜਿੱਤ ਜਾਣਗੇ। ਪਹਿਲਾਂ ਵੀ (ਜਿੱਤ-ਹਾਰ ਦਾ) ਅਧਿਕਾਰ ਅੱਲਾਹ ਦਾ ਹੀ ਸੀ ਅਤੇ ਮਗਰੋਂ ਵੀ ਅੱਲਾਹ ਦਾ ਹੀ ਹੈ। ਉਸ ਦਿਨ (ਜਦੋਂ ਰੂਮੀ ਜਿੱਤਣਗੇ) ਮੁਸਲਮਾਨ ਵੀ (ਉਹਨਾਂ ਦੀ ਜਿੱਤ ਉੱਤੇ) ਖ਼ੁਸ਼ੀਆਂ ਮਾਣਨਗੇ।

بِنَصۡرِ ٱللَّهِۚ يَنصُرُ مَن يَشَآءُۖ وَهُوَ ٱلۡعَزِيزُ ٱلرَّحِيمُ

(ਇਹ ਜਿੱਤ) ਅੱਲਾਹ ਦੀ ਮਦਦ ਨਾਲ ਹੋਵੇਗੀ, ਉਹ ਜਿਸ ਦੀ ਚਾਹਵੇ ਮਦਦ ਕਰਦਾ ਹੈ, ਉਹ ਡਾਢਾ ਜ਼ੋਰਾਵਰ ਤੇ ਮਿਹਰਬਾਨ ਹੈ।